ਜੇਲ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਸਾਧਵੀ, 'ਬੈਲਟ ਨਾਲ ਕੁੱਟ ਨਮਕ ਛਿੜਕਦੇ ਸਨ'

04/18/2019 7:22:11 PM

ਨਵੀਂ ਦਿੱਲੀ— ਭੋਪਾਲ ਤੋਂ ਬੀਜੇਪੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਵੀਰਵਾਰ ਨੂੰ ਆਪਣੀ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ। ਸੰਬੋਧਨ ਦੌਰਾਨ ਪ੍ਰਗਿਆ ਉਸ ਸਮੇਂ ਭਾਵੁਕ ਹੋ ਗਈ, ਜਦੋਂ ਉਹ ਆਪਣੇ ਜੇਲ ਦੀਆਂ ਤਸੀਹਾਂ ਨੂੰ ਪਾਰਟੀ ਵਰਕਰਾਂ ਨੂੰ ਦੱਸ ਰਹੀ ਸੀ। ਉਨ੍ਹਾਂ ਨੇ ਜੇਲ 'ਚ ਤਸੀਹਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ, ਉਨ੍ਹਾਂ ਨੂੰ 24 ਦਿਨ ਤਕ ਲਗਾਤਾਰ ਜੇਲ 'ਚ ਕੁੱਟਿਆ ਗਿਆ। ਕੁੱਟਣ ਤੋਂ ਬਾਅਦ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ। ਪ੍ਰਗਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਜਾਂਦਾ ਸੀ, ਜਿਸ ਨਾਲ ਉਨ੍ਹਾਂ ਦਾ ਸਰੀਰ ਸੁੰਨ ਪੈ ਜਾਂਦਾ ਸੀ। ਗੁਨਾਹ ਕਬੁਲ ਕਰਵਾਉਣ ਲਈ ਸਾਨੂੰ ਪੁੱਠਾ ਲਟਕਾ ਦਿੱਤਾ ਜਾਂਦਾ ਸੀ। ਕੱਪੜੇ ਲਾਹਉਣ ਦੀ ਧਮਕੀ ਦਿੱਤੀ ਜਾਂਦੀ ਸੀ।
ਪ੍ਰਗਿਆ ਨੇ ਅੱਗੇ ਦੱਸਿਆ ਕਿ, ਬੂਰੀ ਤਰ੍ਹਾਂ ਕੁੱਟਣ ਤੋਂ ਬਾਅਦ ਸਰੀਰ ਦੇ ਪਏ ਜ਼ਖਮ 'ਤੇ ਨਮਕ ਛਿੜਕਿਆ ਜਾਂਦਾ ਸੀ। ਪੁਲਸ ਉਦੋਂ ਤਕ ਕੁੱਟਦੀ ਸੀ ਜਦੋਂ ਤਕ ਸਰੀਰ ਤੋਂ ਖੂਨ ਨਾ ਨਿਕਲਣ ਲੱਗੇ। ਇਸ ਤੋਂ ਬਾਅਦ ਜ਼ਖਮ 'ਤੇ ਨਮਕ ਛਿੜਕ ਦਿੱਤਾ ਜਾਂਦਾ ਸੀ।

Inder Prajapati

This news is Content Editor Inder Prajapati