Welcome 2020 : ਜਾਣੋ, ਦੇਸ਼ ਅਤੇ ਦੁਨੀਆ 'ਚ ਇਸ ਸਾਲ ਕੀ ਹੋਵੇਗਾ ਨਵਾਂ

01/01/2020 8:46:42 AM

ਨਵੀਂ ਦਿੱਲੀ— ਨਵਾਂ ਸਾਲ ਆਪਣੇ ਨਾਲ ਨਵੇਂ ਵਿਚਾਰ, ਨਵੇਂ ਸਵਾਲ ਅਤੇ ਨਵੇਂ ਜਜ਼ਬਾਤ ਨਾਲ ਭਰੋਸਾ ਲੈ ਕੇ ਆਉਂਦਾ ਹੈ। ਭਰੋਸਾ ਉਹ ਜਿਸ ਵਿਚ ਉਮੀਦ ਹੁੰਦੀ ਹੈ ਕਿ ਆਉਣ ਵਾਲਾ ਸਾਲ ਚੰਗਾ ਹੋਵੇਗਾ। ਇਸੇ ਭਰੋਸੇ 'ਤੇ ਟਿਕੇ ਹੁੰਦੇ ਹਨ ਸਾਲ ਦੇ 365 ਦਿਨ ਅਤੇ ਕੁਝ ਚੰਗਾ ਅਤੇ ਨਵਾਂ ਕਰਨ ਦੀ ਚਾਹਤ। ਸਾਲ 2020 ਦਾ ਹਰ ਦਿਨ ਰੌਸ਼ਨ ਰਹਿਣ ਵਾਲਾ ਹੈ। ਇਹ ਸਾਲ ਤਕਨੀਕ ਅਤੇ ਵਿਗਿਆਨ ਤੋਂ ਲੈ ਕੇ ਧਰਮ ਅਤੇ ਆਸਥਾ ਤੱਕ ਦੁਨੀਆ ਲਈ ਅਹਿਮ ਹੈ। ਉਂਝ ਤਾਂ ਅਸੰਭਵ ਕੁਝ ਵੀ ਨਹੀਂ ਪਰ ਫਿਰ ਵੀ ਬਹੁਤ ਕੁਝ ਅਜਿਹਾ ਹੈ ਜੋ ਅਸੰਭਵ ਵਰਗਾ ਹੈ ਪਰ 2020 ਵਿਚ ਅਸੀਂ ਉਸ ਨੂੰ ਸੰਭਵ ਕਰ ਕੇ ਵਿਖਾਉਣ ਵਾਲੇ ਹਾਂ। ਉਹ ਕਿਵੇਂ ... ਸਾਡੀ ਇਹ ਪੇਸ਼ਕਸ਼ ਅਜਿਹੀਆਂ ਹੀ ਖਬਰਾਂ 'ਤੇ ਆਧਾਰਿਤ ਹੈ। 2020 'ਚ ਜੀਵਨ ਨੂੰ ਸਹਿਜ, ਸਰਲ ਕਰਨ ਵਾਲੀ ਸਾਰੀਆਂ ਖੋਜਾਂ, ਰਿਸਰਚਾਂ ਅਤੇ ਨਵੀਂ ਤਕਨੀਕ ਨਾਲ ਹੋਣ ਜਾ ਰਹੇ ਹਨ ਇਹ ਬਦਲਾਅ। ਆਓ, ਜਾਣਦੇ ਹਾਂ ਕਿ ਨਵਾਂ ਸਾਲ ਸਾਡੇ ਸਾਰਿਆਂ ਲਈ ਕੀ-ਕੀ ਲੈ ਕੇ ਆ ਰਿਹਾ ਹੈ।


ਸਤ੍ਹਾ 'ਤੇ ਉਤਰੇਗਾ ਚੰਦਰਯਾਨ-3
ਚੰਦਰਯਾਨ-2 ਦੇ ਬਾਅਦ ਇਸਰੋ ਚੰਦਰਯਾਨ-3 ਦੀਆਂ ਤਿਆਰੀਆਂ 'ਚ ਜੁਟ ਗਿਆ ਹੈ। ਇਸਰੋ ਨਵੰਬਰ 2020 'ਚ ਚੰਦਰਯਾਨ-3 ਦੀ ਸਾਫਟ ਲੈਂਡਿਗ ਕਰਵਾਉਣ ਜਾ ਰਿਹਾ ਹੈ। ਇਸ ਵਾਰ ਰੋਵਰ, ਲੈਂਡਰ ਅਤੇ ਲੈਂਡਿੰਗ ਦੀਆ ਸਾਰੀਆਂ ਪ੍ਰਕਿਰਿਆਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸਰੋ ਨੂੰ ਵਿਸ਼ਵਾਸ ਹੈ ਕਿ 2020 'ਚ ਉਹ ਚੰਨ 'ਤੇ ਪਹੁੰਚਣ ਦਾ ਆਪਣਾ ਅਧੂਰਾ ਸੁਪਨਾ ਜ਼ਰੂਰ ਪੂਰਾ ਕਰੇਗਾ।

ਸੂਰਜ ਦਾ ਅਧਿਐਨ ਕਰੇਗਾ ਭਾਰਤ—

ਇਸਰੋ 2020 'ਚ 'ਆਦਿਤਯ ਐੱਲ-1' ਸੋਲਰ ਮਿਸ਼ਨ ਲਾਂਚ ਕਰੇਗਾ। 'ਆਦਿਤਯ ਐੱਲ-1' ਇਕ ਸੈਟੇਲਾਈਟ ਹੈ, ਜੋ ਸੂਰਜ ਦੇ ਕੋਰੇਨਾ ਦਾ ਅਧਿਐਨ ਕਰੇਗਾ। ਆਦਿਤਯ ਸੈਟੇਲਾਈਟ ਨੂੰ ਧਰਤੀ ਤੋਂ ਕਰੀਬ 15 ਲੱਖ ਕਿਲੋਮੀਟਰ ਦੂਰ ਸਥਿਤ ਇਕ ਵਿਸ਼ੇਸ਼ ਪੰਧ (ਹੈਲੋ ਆਰਬਿਟ) 'ਚ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਹਰ ਸਮੇਂ ਧਰਤੀ ਅਤੇ ਕੋਰੇਨਾ 'ਤੇ ਨਜ਼ਰ ਰੱਖੀ ਜਾ ਸਕੇਗੀ।

ਦੇਸ਼ ਨੂੰ ਮਿਲਿਆ ਪਹਿਲਾ ਸੀ. ਡੀ. ਐੱਸ.—

ਬਿਪਿਨ ਰਾਵਤ ਦੇ ਰੂਪ 'ਚ ਦੇਸ਼ ਨੂੰ ਪਹਿਲਾ ਚੀਫ ਆਫ ਡਿਫੈਂਸ ਸਟਾਫ ਮਿਲਿਆ। ਇਹ ਤਿੰਨਾਂ ਫੌਜਾਂ ਦੇ ਵਲੋਂ ਰੱਖਿਆ ਮੰਤਰੀ ਦੇ ਸਲਾਹਕਾਰ ਹੋਣਗੇ। ਪਹਿਲਾਂ ਵੀ ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਨੂੰ ਬਣਾਉਣ ਦੀ ਪਹਿਲ ਕੇ. ਸੁਬਰਾਮਣੀਅਮ ਕਮੇਟੀ ਦੀ ਸਿਫਾਰਸ਼ ਦੇ ਆਧਾਰ 'ਤੇ ਕੀਤੀ ਗਈ ਸੀ ਪਰ ਕੋਈ ਗੱਲ ਨਹੀ ਬਣ ਸਕੀ।

ਨੈੱਟਗ੍ਰਿਡ ਨਾਲ ਮਜ਼ਬੂਤ ਹੋਵੇਗੀ ਸੁਰੱਖਿਆ—

2020 'ਚ ਨੈੱਟਗ੍ਰਿਡ (ਨੈਸ਼ਨਲ ਇੰਟੈਲੀਜੈਂਸ ਗ੍ਰਿਡ) ਦੇ ਰਾਹੀ ਸੁਰੱਖਿਆ ਏਜੰਸੀਆਂ ਨੂੰ ਹਾਈਟੈਕ ਕੀਤਾ ਜਾਵੇਗਾ। ਇਹ ਗ੍ਰਿਡ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਮਜ਼ਬੂਤ ਕਰੇਗਾ। ਇਸ ਗ੍ਰਿਡ ਨਾਲ ਦੇਸ਼ ਦੇ ਇਮੀਗ੍ਰੇਸ਼ਨ, ਬੈਂਕਿੰਗ, ਹਵਾਈ ਅਤੇ ਟਰੇਨ ਯਾਤਰਾਵਾਂ ਨਾਲ ਜੁੜੇ ਹਰ ਪਲ ਦੇ ਡਾਟੇ ਦਾ ਵਿਸ਼ਲੇਸ਼ਣ ਕਰ ਕੇ ਸੁਰੱਖਿਆ ਏਜੰਸੀਆਂ ਨੂੰ 'ਰੀਅਲ ਟਾਈਮ' ਜਾਣਕਾਰੀ ਉਪਲੱਬਧ ਕਰਵਾਏਗਾ।

ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੁਣ ਜੇਦਾ ਕਹਾਵੇਗੀ—

2020 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਜੇਦਾ ਟਾਵਰ' ਬਣ ਕੇ ਤਿਆਰ ਹੋ ਜਾਵੇਗੀ। ਸਾਊਦੀ ਅਰਬ 'ਚ ਬਣ ਰਹੇ ਜੇਦਾ ਟਾਵਰ ਨੂੰ ਕਿੰਗਡਮ ਟਾਵਰ ਅਤੇ ਮਾਈਲ ਹਾਈ ਟਾਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੇਦਾ ਟਾਵਰ ਦੀ ਲੰਬਾਈ ਲਗਭਗ 3300 ਫੁੱਟ ਭਾਵ 1 ਕਿਲੋਮੀਟਰ ਹੋਵੇਗੀ। ਪ੍ਰਿੰਸ ਅਲ-ਵਲੀਦ ਬਿਨ ਤਲਾਲ ਜੇਦਾ ਕਿੰਗਡਮ ਹੋਲਡਿੰਗ ਕੰਪਨੀ ਦੇ ਪ੍ਰਧਾਨ ਹਨ, ਜੋ ਟਾਵਰ ਦਾ ਨਿਰਮਾਣ ਕਰ ਰਹੀ ਹੈ।

ਜਾਪਾਨ ਬਣਾਵੇਗਾ ਚੰਦਰਮਾ 'ਤੇ ਰੋਬੇਟ ਬੇਸ—

ਜਾਪਾਨ ਚੰਦ 'ਤੇ ਇਕ ਰੋਬੋਟਿਕ ਬੇਸ ਬਣਾਉਣ 'ਚ ਲੱਗਾ ਹੈ, ਜੋ ਇਸ ਸਾਲ ਪੂਰਾ ਹੋ ਜਾਵੇਗਾ। ਇਹ ਬੇਸ ਰੋਬਟਸ ਵਲੋਂ ਰੋਬਟਸ ਲਈ ਹੀ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਦਾ ਬਜਟ ਕਰੀਬ 2.2 ਬਿਲੀਅਨ ਡਾਲਰ ਰੱਖਿਆ ਗਿਆ ਹੈ। ਜਾਪਾਨ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਰੋਬਟ ਬੇਸ ਦਾ ਨਿਰਮਾਣ ਕਰੇਗਾ, ਜੋ ਸੌਰ ਪੈਨਲਾਂ ਵਲੋਂ ਸੰਚਾਲਿਤ ਹੋਵੇਗਾ। ਇਹ ਬੇਸ ਚੰਦਰਮਾ ਦੀ ਅੰਦਰੂਨੀ ਬਣਤਰ ਦੀ ਜਾਂਚ ਕਰੇਗਾ।

ਸਵੀਡਨ ਬਣੇਗਾ ਪਹਿਲਾ ਤੇਲ ਮੁਕਤ ਦੇਸ਼—

ਸਵੀਡਨ 2020 'ਚ ਦੁਨੀਆ ਦੇ ਪਹਿਲਾ ਤੇਲ ਮੁਕਤ ਦੇਸ਼ ਬਣਨ ਜਾ ਰਿਹਾ ਹੈ। 1970 ਦੀ ਸ਼ੁਰੂਆਤ 'ਚ ਤੇਲ ਸੰਕਟ ਨੇ ਸਵੀਡਨ ਨੂੰ ਬਦਲ ਵਜੋਂ ਊਰਜਾ ਦੇ ਸਰੋਤਾਂ ਦੀ ਖੋਜ ਲਈ ਮਜਬੂਰ ਕੀਤਾ। ਸਵੀਡਨ ਲੰਬੇ ਸਮੇਂ ਤੋਂ ਹਵਾ ਅਤੇ ਸੌਰ ਊਰਜਾ ਨੂੰ ਹੀ ਊਰਜਾ ਦੇ ਵਜੋਂ ਵਰਤ ਰਿਹਾ ਹੈ, ਜਿਸ ਕਾਰਣ ਸਵੀਡਨ ਦੁਨੀਆ ਦਾ ਪਹਿਲਾ ਤੇਲ ਮੁਕਤ ਦੇਸ਼ ਬਣਨ ਜਾ ਰਿਹਾ ਹੈ।

ਰੋਹਤਾਂਗ ਟਨਲ ਖੁੱਲ੍ਹੇਗੀ—

ਦੇਸ਼ ਦੀ ਸਭ ਤੋਂ ਲੰਮੀ ਟਨਲ, ਰੋਹਤਾਂਗ ਟਨਲ ਦਾ ਨਿਰਮਾਣ ਕਾਰਜ 2020 'ਚ ਪੂਰਾ ਹੋ ਜਾਵੇਗਾ। ਇਸ ਦਾ 95 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਪ੍ਰਾਜੈਕਟ ਦੇ ਪੂਰੇ ਹੋਣ ਦੇ ਬਾਅਦ ਹਰ ਮੌਸਮ ਲਾਹੌਲ ਵੈਲੀ ਤਕ ਆਸਾਨੀ ਨਾਲ ਪਹੁੰਚਿਆ ਜਾ ਸਕੇਗਾ ਜਦਕਿ ਵਿੰਟਰਸ 'ਚ ਕੁੱਲੂ ਤੋਂ ਵਾਇਆ ਰੋਡ ਲਾਹੌਲ ਅਸੰਭਵ ਹੈ।

ਪਹਿਲਾ ਈ-ਹਾਈਵੇ ਕਾਰੀਡੋਰ—

ਇਲੈਕਟ੍ਰੀਕਲ ਵਾਹਨਾਂ ਲਈ ਦੇਸ਼ ਦਾ ਪਹਿਲਾ ਹਾਈਵੇ ਕਾਰੀਡੋਰ ਬਣ ਕੇ ਤਿਆਰ ਹੋ ਜਾਵੇਗਾ। ਕੁਲ 500 ਕਿ. ਮੀ. ਲੰਮਾ ਇਹ ਕਾਰੀਡੋਰ ਆਗਰਾ ਤੋਂ ਜੈਪੁਰ ਦੇ ਵਿਚਕਾਰ ਬਣੇਗਾ। ਇਹ ਰੂਟ ਆਗਰਾ ਤੋਂ ਦਿੱਲੀ ਦੇ 'ਚ ਯਮੁਨਾ ਐਕਸਪ੍ਰੈੱਸ ਵੇਅ ਤੋਂ ਹੁੰਦੇ ਹੋਏ ਰਾਸ਼ਟਰੀਰਾਜ ਮਾਰਗ 48 ਨਾਲ ਜੈਪੁਰ ਦੇ ਨਾਲ ਜੋੜੇਗਾ।

ਕੈਲਾਸ਼ ਮਾਨਸਰੋਵਰ ਯਾਤਰਾ ਆਸਾਨ—

ਪਿਥੌਰਾਗੜ੍ਹ ਦੇ ਬੂੰਦੀ ਤੋਂ ਚੀਨ ਬਾਰਡਰ ਲਿਪੂਪਾਸ ਤਕ ਬਣ ਰਹੀ ਸੜਕ ਦਾ ਨਿਰਮਾਣ 2020 ਦੇ ਅੰਤ ਤਕ ਪੂਰਾ ਹੋ ਜਾਵੇਗਾ। ਚੀਨ ਬਾਰਡਰ ਲਿਪੂਪਾਸ ਦੇ ਲਈ 1999 ਤੋਂ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ ਪਰ 2014 ਦੇ ਬਾਅਦ ਸੜਕ ਨਿਰਮਾਣ 'ਚ ਕਾਫੀ ਤੇਜ਼ੀ ਆਈ ਹੈ। ਸੜਕ ਦਾ ਕੰਮ ਪੂਰਾ ਹੋਣ ਦੇ ਬਾਅਦ ਕੈਲਾਸ਼ ਮਾਨਸਰੋਵਰ ਯਾਤਰਾ ਆਸਾਨ ਹੋ ਜਾਵੇਗੀ।

ਹੁਣ ਸੌਖਾਲੀ ਹੋਵੇਗੀ ਚਾਰਧਾਮ ਯਾਤਰਾ—

ਸੁਪਰੀਮ ਕੋਰਟ ਵਲੋਂ ਮਨਜ਼ੂਰੀ ਮਿਲਣ ਦੇ ਬਾਅਦ ਚਾਰ ਧਾਮਾਂ ਨੂੰ ਜੋੜਨ ਵਾਲੀ ਹਾਈਵੇ ਦੇ ਨਿਰਮਾਣ ਦਾ ਮਾਰਗ ਦਾ ਕੰਮ ਆਸਾਨ ਹੋ ਗਿਆ ਹੈ। ਇਹ ਹਾਈਵੇ ਬਣਨ ਦੇ ਬਾਅਦ ਉੱਤਰਾਖੰਡ ਦੇ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਆਪਸ 'ਚ ਜੁੜ ਜਾਣਗੇ ਅਤੇ ਸ਼ਰਧਾਲੂ ਹਰ ਮੌਸਮ 'ਚ ਇਨ੍ਹਾਂ ਚਾਰ ਧਾਮਾਂ ਦੀ ਯਾਤਰਾ ਕਰ ਸਕਣਗੇ।