ਕੇਦਾਰਨਾਥ ਯਾਤਰਾ ''ਤੇ ਜਾਣ ਦਾ ਪਲਾਨ ਬਣਾ ਰਹੇ ਸ਼ਰਧਾਲੂਆਂ ਲਈ ਪ੍ਰਸ਼ਾਸਨ ਦੀ ਸਲਾਹ

05/09/2023 5:56:26 PM

ਦੇਹਰਾਦੂਨ- ਕੇਦਾਰਨਾਥ 'ਚ ਭਾਰੀ ਬਰਫ਼ਬਾਰੀ ਨੂੰ ਵੇਖਦੇ ਹੋਏ ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਤੀਰਥ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਬਾਰੇ ਜਾਣਕਾਰੀ ਲੈਣ ਮਗਰੋਂ ਹੀ ਮੰਦਰ ਦੀ ਯਾਤਰਾ ਕਰਨ। ਰੁਦਰਪ੍ਰਯਾਗ ਦੀ ਐੱਸ. ਪੀ. ਵਿਸ਼ਾਖਾ ਅਸ਼ੋਕ ਭਦਾਨੇ ਨੇ ਕਿਹਾ ਕਿ ਕੇਦਾਰਨਾਥ 'ਚ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਭਾਰੀ ਬਰਫ਼ਬਾਰੀ ਹੋਈ ਹੈ। ਤੀਰਥ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਇਲਾਕੇ ਵਿਚ ਮੌਸਮ ਬਾਰੇ ਜਾਣਕਾਰੀ ਮੁਤਾਬਕ ਹੀ ਮੰਦਰ ਦੀ ਯਾਤਰਾ ਦੀ ਯੋਜਨਾ ਬਣਾਉਣ। 

ਇਹ ਵੀ ਪੜ੍ਹੋ- ਇਸ ਸੂਬੇ 'ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਮਿਲੇਗਾ ਦੁੱਧ

ਵਿਸ਼ਾਖਾ ਨੇ ਕਿਹਾ ਕਿ ਉਨ੍ਹਾਂ ਲਈ ਤੀਰਥ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਸੈਰ-ਸਪਾਟਾ ਵਿਭਾਗ ਦੇ ਸਯੁੰਕਤ ਡਾਇਰੈਕਟਰ ਯੋਗੇਂਦਰ ਗੰਗਵਾਰ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਮੰਦਰ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਦੀ ਤਾਜ਼ਾ ਪ੍ਰਕਿਰਿਆ ਨੂੰ 15 ਮਈ ਤੱਕ ਲਈ ਰੋਕ ਦਿੱਤਾ ਗਿਆ ਹੈ। ਚਮੋਲੀ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ 'ਚ ਇਸ ਸਾਲ ਅਪ੍ਰੈਲ ਅਤੇ ਮਈ 'ਚ ਕਈ ਵਾਰ ਬਰਫ਼ਬਾਰੀ ਦੀਆਂ ਘਟਨਾਵਾਂ ਵੇਖੀਆਂ ਗਈਆਂ ਹਨ। 

ਇਹ ਵੀ ਪੜ੍ਹੋ- ਰਾਜਸਥਾਨ 'ਚ IAF ਦਾ ਮਿਗ-21 ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 3 ਔਰਤਾਂ ਦੀ ਮੌਤ

ਸ੍ਰੀ ਹੇਮਕੁੰਟ ਸਾਹਿਬ ਲਈ ਮਾਰਗ ਨੂੰ 2 ਮਈ ਨੂੰ ਖੋਲ੍ਹਿਆ ਜਾਣਾ ਸੀ ਪਰ ਇਹ ਹੁਣ ਵੀ ਬਰਫ਼ ਕਾਰਨ ਬੰਦ ਹੈ। ਹੇਮਕੁੰਟ ਸਾਹਿਬ ਟਰੱਸਟ ਨੇ ਕਿਹਾ ਕਿ ਫ਼ੌਜ ਦੇ 28 ਜਵਾਨ ਅਤੇ ਹੇਮਕੁੰਟ ਸਾਹਿਬ ਦੇ ਸਵੈ-ਸੇਵੀ ਮਾਰਗ ਤੋਂ ਬਰਫ਼ ਹਟਾਉਣ ਦੇ ਕੰਮ 'ਚ ਜੁੱਟੇ ਹੋਏ ਹਨ।

ਇਹ ਵੀ ਪੜ੍ਹੋ- ਹੇਮਕੁੰਟ ਸਾਹਿਬ ਯਾਤਰਾ: ਰਸਤੇ 'ਤੇ ਜੰਮੀ ਬਰਫ਼ ਹਟਾਉਣ 'ਚ ਜੁਟੇ ਫ਼ੌਜ ਦੇ ਜਾਂਬਾਜ਼, 20 ਮਈ ਨੂੰ ਖੁੱਲ੍ਹਣਗੇ ਕਿਵਾੜ

Tanu

This news is Content Editor Tanu