ਉੱਤਰ ਭਾਰਤ ''ਚ ਅਗਲੇ 2 ਦਿਨ ਗੰਭੀਰ ਸੀਤ ਲਹਿਰ ਰਹਿਣ ਦੀ ਸੰਭਾਵਨਾ- ਮੌਸਮ ਵਿਭਾਗ

12/27/2019 5:49:55 PM

ਨਵੀਂ ਦਿੱਲੀ— ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ 2 ਦਿਨ ਉੱਤਰ, ਪੂਰਬ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਦੇ ਗੰਭੀਰ ਸੀਤ (ਠੰਡੀ) ਲਹਿਰ ਦੀ ਲਪੇਟ 'ਚ ਰਹਿਣ ਦੀ ਸੰਭਾਵਨਾ ਹੈ। ਉੱਤਰ ਭਾਰਤ ਦੇ ਕਈ ਹਿੱਸੇ ਪਿਛਲੇ ਹਫ਼ਤੇ ਤੋਂ ਗੰਭੀਰ ਸੀਤ ਲਹਿਰ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਮੌਸਮ ਵਿਭਾਗ ਨੇ ਆਪਣੀ ਰੋਜ਼ਾਨਾ ਦੀ ਮੌਸਮ ਰਿਪੋਰਟ 'ਚ ਕਿਹਾ ਹੈ ਕਿ ਉੱਤਰ-ਪੱਛਮੀ ਭਾਰਤ 'ਚ ਸਰਦ ਹਵਾਵਾਂ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਅਗਲੇ 2 ਦਿਨਾਂ 'ਚ ਸੀਤ ਲਹਿਰ ਤੋਂ ਲੈ ਕੇ ਗੰਭੀਰ ਸੀਤ ਲਹਿਰ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ। 

ਵਿਭਾਗ ਨੇ ਕਿਹਾ ਕਿ ਇਨ੍ਹਾਂ ਖੇਤਰਾਂ 'ਚ 31 ਦਸੰਬਰ ਤੋਂ ਬਾਅਦ ਸੀਤ ਲਹਿਰ ਦੇ ਘੱਟ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਉੱਤਰ ਪੱਛਮ ਅਤੇ ਮੱਧ ਭਾਰਤ ਦੇ ਵੱਡੇ ਹਿੱਸੇ 'ਚ 31 ਦਸੰਬਰ ਤੋਂ ਇਕ ਜਨਵਰੀ ਦਰਮਿਆਨ ਬਾਰਸ਼ ਹੋਣ ਅਤੇ ਕੁਝ ਥਾਂਵਾਂ 'ਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ।

DIsha

This news is Content Editor DIsha