ਦੇਸ਼ ਦੇ ਇਸ ਸੂਬੇ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ, ਕੋਵਿਡ ਵਾਰਡ ਖੋਲ੍ਹਣ ਦਾ ਵੀ ਕੀਤਾ ਫੈਸਲਾ

12/23/2022 1:39:42 AM

ਨੈਸ਼ਨਲ ਡੈਸਕ: ਚੀਨ ਸਣੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਵਿਚ ਵੀ ਅਹਿਤਿਆਤ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਆਪੋ-ਆਪਣੇ ਪੱਧਰ 'ਤੇ ਕੋਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਅਧਿਕਾਰੀਆਂ ਨੂੰ ਤਾਕੀਦ - 'ਅਜੇ ਖ਼ਤਮ ਨਹੀਂ ਹੋਇਆ ਕੋਰੋਨਾ, ਰੱਖੋ ਉੱਚ ਪੱਧਰੀ ਤਿਆਰੀ'

ਇਸ ਦੇ ਮੱਦੇਨਜ਼ਰ ਹੀ ਕਰਨਾਟਕ ਸਰਕਾਰ ਨੇ ਵੀਰਵਾਰ ਨੂੰ ਇਨਫਲੂਐਂਜ਼ਾ ਜਿਹੀ ਬਿਮਾਰੀ (ਆਈ.ਐੱਲ.ਆਈ.) ਅਤੇ  ਸਾਹ ਦੀਆਂ ਗੰਭੀਰ ਬਿਮਾਰੀਆਂ (ਐੱਸ.ਆਰ.ਆਈ) ਦੀ ਲਾਜ਼ਮੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਸਿਹਤ ਮੰਤਰੀ ਡਾਕਟਰ ਕੇ ਸੁਧਾਕਰ ਨੇ ਕੋਵਿਡ-19 ਦੇ ਵਿਸ਼ੇ 'ਤੇ ਮੁੱਖ ਮੰਤਰੀ ਬਸਵਾਸਰਾਜ ਬੋਮਈ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਬੰਦ ਥਾਵਾਂ ਅਤੇ ਏਅਰ ਕੰਡੀਸ਼ਨਡ ਕਮਰਿਆਂ 'ਚ ਮਾਸਕ ਪਾਉਣਾ ਲਾਜ਼ਮੀ ਕਰਨ ਦਾ ਵੀ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - 'ਕਾਂਗਰਸ ਮਾਡਲ' 'ਤੇ 'ਆਪ' ਨੇ ਕੱਸਿਆ ਤੰਜ, "ਤਿੰਨ ਮੰਤਰੀ ਜੇਲ੍ਹ 'ਚ, ਇਕ CM ਵਿਦੇਸ਼ ਤੇ ਇਕ ਭਾਜਪਾ 'ਚ ਭੱਜ ਗਿਆ"

ਉਨ੍ਹਾਂ ਕਿਹਾ ਕਿ ਸੂਬੇ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ 'ਚੋਂ 2 ਫ਼ੀਸਦੀ ਦੀ ਬੇਤਰਤੀਬ ਸਕ੍ਰੀਨਿੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤਕ ਕੇਂਦਰ ਤੋਂ ਕੋਈ ਸੋਧਿਆ ਨਿਰਦੇਸ਼ ਨਹੀਂ ਆਉਂਦਾ। ਮੀਟਿੰਗ ਵਿਚ ਮੰਤਰੀ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕੋਵਿਡ-19 ਬਾਰੇ ਤਕਨੀਕੀ ਸਲਾਹਕਾਰ ਕਮੇਟੀ (ਟੀਏਸੀ) ਦੇ ਮੈਂਬਰ ਸ਼ਾਮਲ ਹੋਏ। ਸੁਧਾਕਰ ਨੇ ਦੱਸਿਆ ਕਿ ਮੀਟਿੰਗ ਵਿਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿਚ ਲੋੜੀਂਦੇ ਬੈੱਡਾਂ ਅਤੇ ਆਕਸੀਜਨ ਦੀ ਸਪਲਾਈ ਵਾਲੇ ਸਮਰਪਿਤ ਕੋਵਿਡ ਵਾਰਡ ਖੋਲ੍ਹਣ ਦਾ ਵੀ ਫੈਸਲਾ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra