ਪੁਲਸ ਮੁਕਾਬਲੇ ’ਚ ਮਾਰਿਆ ਗਿਆ ਲਸ਼ਕਰ ਦਾ ਕਮਾਂਡਰ ਹੁਸੈਨ, ਡਰੋਨ ਨਾਲ ਸੁੱਟੇ ਗਏ ਹਥਿਆਰ ਵੀ ਬਰਾਮਦ

08/18/2022 11:03:37 AM

ਜੰਮੂ- ਪੁਲਸ ਨੇ ਪਾਕਿਸਤਾਨ ਵਲੋਂ ਜੰਮੂ ਕੌਮਾਂਤਰੀ ਸਰਹੱਦ (IB) ’ਤੇ ਡਰੋਨ ਨਾਲ ਅੱਤਵਾਦੀਆਂ ਲਈ ਸੁੱਟੇ ਗਏ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ’ਚ ਬੰਦ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਮੁਹੰਮਦ ਅਲੀ ਹੁਸੈਨ ਉਰਫ਼ ਕਾਸਿਮ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਇਹ ਹਥਿਆਰ ਬਰਾਮਦ ਕੀਤੇ। ਜੰਮੂ ਖੇਤਰ ਦੇ ਵਧੀਕ ਪੁਲਸ ਜਨਰਲ ਡਾਇਰੈਕਟਰ ਮੁਕੇਸ਼ ਸਿੰਘ ਨੇ ਦੱਸਿਆ ਕਿ ਜਿਸ ਥਾਂ ਹਥਿਆਰ ਬਰਾਮਦ ਹੋਏ, ਉੱਥੇ ਮੁਕਾਬਲੇ ਦੌਰਾਨ ਹੁਸੈਨ ਮਾਰਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦਾ ਇਕ ਦਲ ਹਥਿਆਰ ਬਰਾਮਦ ਕਰਨ ਲਈ ਹੁਸੈਨ ਨੂੰ ਕੌਮਾਂਤਰੀ ਸਰਹੱਦ ਨੇੜੇ ਬੁੱਧਵਾਰ ਨੂੰ ਨਾਲ ਲੈ ਕੇ ਗਿਆ ਸੀ ਪਰ ਉਸ ਨੇ ਇਕ ਪੁਲਸ ਕਰਮੀ ਦੀ ਰਾਈਫ਼ਲ ਖੋਹ ਕੇ ਪੁਲਸ ਦਲ ’ਤੇ ਗੋਲੀਬਾਰੀ ਕਰ ਦਿੱਤੀ। 

ਇਹ ਵੀ ਪੜ੍ਹੋ- ITBP ਦੇ ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ ਸਿਨਹਾ ਨੇ ਸ਼ਰਧਾਂਜਲੀ ਮਗਰੋਂ ਦਿੱਤਾ ਮੋਢਾ, 7 ਜਵਾਨਾਂ ਨੇ ਗੁਆਈ ਜਾਨ

ਅਧਿਕਾਰੀ ਨੇ ਦੱਸਿਆ ਕਿ ਪੁਲਸ ਦਾ ਇਕ ਦਲ ਹੁਸੈਨ ਨੂੰ ਘਟਨਾ ਵਾਲੀ ਥਾਂ ’ਤੇ ਗਿਆ ਅਤੇ ਫਲੀਆਂ ਮੰਡਲ ਇਲਾਕੇ ’ਚ ਕੌਮਾਂਤਰੀ ਸਰਹੱਦ ਨੇੜੇ ਸਥਿਤ ਟੋਫ ਪਿੰਡ ਤੋਂ ਜ਼ਖੀਰਾ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਹਥਿਆਰਾਂ ਵਾਲਾ ਪੈਕੇਟ ਖੋਲ੍ਹਿਆ ਜਾ ਰਿਹਾ ਸੀ ਤਾਂ ਹੁਸੈਨ ਨੇ ਇਕ ਪੁਲਸ ਕਰਮੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਸਰਵਿਸ ਰਾਈਫ਼ਲ ਖੋਹ ਲਈ। ਇਸ ਦੌਰਾਨ ਉਸ ਨੇ ਘਟਨਾ ਵਾਲੀ ਥਾਂ ਤੋਂ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਜਵਾਬੀ ਗੋਲੀਬਾਰੀ ’ਚ ਅੱਤਵਾਦੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਅਤੇ ਜ਼ਖਮੀ ਪੁਲਸ ਕਰਮੀ ਨੂੰ ਜੰਮੂ ਸਥਿਤ ਜੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਅੱਤਵਾਦੀ ਹੁਸੈਨ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਹਾਈ ਕੋਰਟ ਦੀ ਟਿੱਪਣੀ- ਪਤਨੀ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਨਾ ਮਾਨਸਿਕ ਬੇਰਹਿਮੀ

PunjabKesari

ਪੁਲਸ ਮੁਤਾਬਕ ਬੰਬ ਰੋਕੂ ਦਸਤੇ ਨੇ ਹਥਿਆਰਾਂ ਦੇ ਪੈਕੇਟ ਨੂੰ ਖੋਲ੍ਹਿਆ ਅਤੇ ਉਸ ’ਚ ਇਕ ਏਕੇ-ਰਾਈਫ਼ਲ, ਇਕ ਮੈਗਜ਼ੀਨ, 40 ਰਾਊਂਡ ਗੋਲੀਆਂ, ਇਕ ਪਿਸਤੌਲ, ਦੋ ਪਿਸਤੌਲ ਮੈਗਜੀਨ, 10 ਰਾਊਂਡ ਗੋਲੀਆਂ ਅਤੇ ਦੋ ਗ੍ਰੋਨੇਡ ਬਰਾਮਦ ਕੀਤੇ। ਅਧਿਕਾਰੀ ਨੇ ਦੱਸਿਆ ਕਿ ਅਰਨੀਆ ਸੈਕਟਰ ’ਚ 24 ਫਰਵਰੀ ਨੂੰ ਡਰੋਨ ਜ਼ਰੀਏ ਹਥਿਆਰ ਸੁੱਟਣ ਦੇ ਇਕ ਮਾਮਲੇ ’ਚ ਜਾਂਚ ਦੌਰਾਨ ਅੱਤਵਾਦੀ ਦਾ ਨਾਂ ਸਾਹਮਣੇ ਆਉਣ ਮਗਰੋਂ ਪੁਲਸ ਨੇ ਬਰਾਮਦਗੀ ਮੁਹਿੰਮ ਚਲਾਈ। 

ਇਹ ਵੀ ਪੜ੍ਹੋ- MSP ’ਤੇ 22 ਅਗਸਤ ਨੂੰ ਹੋਵੇਗੀ ਕਮੇਟੀ ਦੀ ਪਹਿਲੀ ਬੈਠਕ, SKM ਨੇ ਕਿਹਾ- ਸਾਨੂੰ ਕੋਈ ਉਮੀਦ ਨਹੀਂ


Tanu

Content Editor

Related News