ਸਾਂਬਾ ''ਚ ਡਰੋਨ ਨਾਲ ਸੁੱਟੇ ਗਏ ਹਥਿਆਰ, ਪੁੰਛ ''ਚ ਵਾਇਰਲੈੱਸ ਸੈੱਟ ਅਤੇ ਹੋਰ ਸਮੱਗਰੀ ਬਰਾਮਦ

08/06/2021 5:58:41 PM

ਜੰਮੂ- ਜੰਮੂ ਕਸ਼ਮੀਰ ਦੀਆਂ 2 ਵੱਖ-ਵੱਖ ਘਟਨਾਵਾਂ 'ਚ ਸਾਂਬਾ ਜ਼ਿਲ੍ਹੇ 'ਚ ਇਕ ਡਰੋਨ ਤੋਂ ਸੁੱਟੇ ਗਏ ਹਥਿਆਰ ਅਤੇ ਗੋਲਾ ਬਾਰੂਦ ਨੂੰ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਬਰਾਮਦ ਕਰ ਲਿਆ, ਜਦੋਂ ਕਿ ਪੁੰਛ ਜ਼ਿਲ੍ਹੇ ਤੋਂ ਵਾਇਰਲੈੱਸ ਸੈੱਟ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਨੇ ਕਿਹਾ ਕਿ ਪੁਲਸ ਅਤੇ ਫ਼ੌਜ ਦੀਆਂ ਸੰਯੁਕਤ ਟੀਮਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਂਬਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਤੋਂ ਸ਼ੁੱਕਰਵਾਰ ਸਵੇਰੇ ਇਕ ਖੇਤ 'ਚੋਂ 2 ਚੀਨੀ ਪਿਸਤੌਲਾਂ, ਕਾਰਤੂਸ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਂਬਾ ਜ਼ਿਲ੍ਹੇ ਦੇ ਘਗਵਾਲ ਖੇਤਰ 'ਚ ਰਾਜਪੁਰਾ ਦੇ ਸਾਰਥਿਆਨ ਪਿੰਡ ਦੇ ਬੱਬਰ ਨਾਲੇ ਇਲਾਕੇ 'ਚ ਸਵੇਰੇ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ (ਜਾਕਲੀ) ਅਤੇ ਪੁਲਸ ਨੇ ਸਾਂਝੀ ਮੁਹਿੰਮ ਚਲਾਈ। 

ਉਨ੍ਹਾਂ ਕਿਹਾ,''ਪਲਾਸਟਿਕ ਟੇਪ ਨਾਲ ਲਿਪਟੀ ਇਕ ਬੋਰੀ ਮਿਲੀ।'' ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ 'ਤੇ ਪੈਕੇਟ 'ਚ 2 ਪਿਸਤੌਲਾਂ, 5 ਮੈਗਜ਼ੀਨ, 122 ਰਾਊਂਡ ਕਾਰਤੂਸ, ਇਕ ਸਾਈਲੈਂਸਰ, ਪਿੱਠੂ ਬੈਗ, ਇਕ ਖਾਲੀ ਪਾਈਪ ਅਤੇ ਆਈ.ਈ.ਡੀ. ਮਿਲਿਆ। ਇਸ ਵਾਲ ਸਾਈਲੈਂਸਰ ਦੀ ਬਰਾਮਦਗੀ ਚਿੰਤਾ ਦਾ ਵਿਸ਼ਾ ਹੈ। ਸਾਂਬਾ ਸੀਨੀਅਰ ਪੁਲਸ ਸੁਪਰਡੈਂਟ ਰਾਜੇਸ਼ ਸ਼ਰਮਾ ਨੇ ਕਿਹਾ,''ਸ਼ੁਰੂਆਤ 'ਚ ਅਜਿਹਾ ਲੱਗਦਾ ਹੈ ਕਿ ਹਥਿਆਰ ਡਰੋਨ ਨਾਲ ਸੁੱਟੇ ਹੋਣਗੇ ਅਤੇ ਇਸ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਹੈ ਪਰ ਇਹ ਜਾਂਚ ਦਾ ਵਿਸ਼ਾ ਹੈ।''

DIsha

This news is Content Editor DIsha