ਸ਼ਾਹੀਨ ਬਾਗ ''ਤੇ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਬੋਲੇ ਚੁੱਘ- ਦਿੱਲੀ ਨੂੰ ਸੀਰੀਆ ਨਹੀਂ ਬਣਨ ਦੇਵਾਂਗੇ

01/30/2020 3:02:28 PM

ਨਵੀਂ ਦਿੱਲੀ (ਕਮਲ ਕਾਂਸਲ)— ਦਿੱਲੀ 'ਚ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਾਰੇ ਦਲਾਂ 'ਚ ਜਨਤਾ ਦਰਮਿਆਨ ਪਹੁੰਚਣ ਦੀ ਹੋੜ ਤੇਜ਼ ਹੁੰਦੀ ਜਾ ਰਹੀ ਹੈ। ਇਸ ਦਰਮਿਆਨ ਨੇਤਾਵਾਂ ਦੇ ਵਿਵਾਦਿਤ ਬਿਆਨਾਂ ਦਾ ਸਿਲਸਿਲਾ ਵੀ ਜਾਰੀ ਹੈ। ਬਿਆਨਬਾਜ਼ੀ ਦੀ ਲਿਸਟ 'ਚ ਭਾਜਪਾ ਦੇ ਵੱਡੇ ਨੇਤਾਵਾਂ ਦੇ ਨਾਂ ਦਰਜ ਹੋ ਗਏ ਹਨ। ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਮੇਤ ਕਈ ਭਾਜਪਾ ਨੇਤਾ ਭੜਕਾਊ ਬਿਆਨਬਾਜ਼ੀ ਕਰ ਚੁੱਕੇ ਹਨ। ਇਸ ਲਿਸਟ 'ਚ ਹੁਣ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਦਿੱਲੀ ਦੇ ਸਹਿ-ਮੁਖੀ ਤਰੁਣ ਚੁੱਘ ਦਾ ਨਾਂ ਵੀ ਦਰਜ ਹੋ ਗਿਆ ਹੈ। ਚੁੱਘ ਨੇ ਕਿਹਾ ਹੈ ਕਿ ਉਹ ਦਿੱਲੀ ਨੂੰ ਸੀਰੀਆ ਨਹੀਂ ਬਣਨ ਦੇਣਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਉਹ ਰਾਜਧਾਨੀ 'ਚ ਆਈ. ਐੱਸ. ਆਈ. ਐੱਸ. ਵਰਗੇ ਟੈਰਰ ਮੋਡਿਊਲ ਚਲਾਉਣ ਦੀ ਇਜਾਜ਼ਤ ਨਹੀਂ ਦੇਣਗੇ, ਜਿੱਥੇ ਔਰਤਾਂ ਅਤੇ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੋਵੇ।

ਤਰੁਣ ਚੁੱਘ ਨੇ ਟਵੀਟ ਕੀਤਾ ਕਿ ਅਸੀਂ ਦਿੱਲੀ ਨੂੰ ਸੀਰੀਆ ਨਹੀਂ ਬਣਨ ਦੇਵਾਂਗੇ ਅਤੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦੇਵਾਂਗੇ ਕਿ ਇੱਥੇ ਆਈ. ਐੱਸ. ਆਈ. ਐੱਸ. ਵਰਗੇ ਟੈਰਰ ਮੋਡਿਊਲ ਚਲਾਉਣ, ਜਿਸ 'ਚ ਔਰਤਾਂ ਅਤੇ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੋਵੇ। ਉਹ ਲੋਕ ਮੁੱਖ ਸੜਕ ਨੂੰ ਰੋਕ ਕੇ ਦਿੱਲੀ ਦੀ ਜਨਤਾ ਦੇ ਮਨ 'ਚ ਡਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਜਿਹਾ ਹਰਗਿਜ ਨਹੀਂ ਹੋਣ ਦੇਵਾਂਗੇ। (ਅਸੀਂ ਦਿੱਲੀ ਨੂੰ ਸੜਨ ਨਹੀਂ ਦੇਵਾਂਗੇ) ਦੱਸਣਯੋਗ ਹੈ ਕਿ ਭਾਜਪਾ ਨੇਤਾ ਦਾ ਇਹ ਬਿਆਨ ਦਿੱਲੀ ਦੇ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਹੈ। ਉੱਥੇ ਨਾਗਰਿਕਤਾ ਕਾਨੂੰਨ (ਸੀ. ਏ. ਏ.) ਦੇ ਵਿਰੋਧ 'ਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ।

Tanu

This news is Content Editor Tanu