ਅਹਿਮਦਾਬਾਦ ''ਚ ਆਫਤ ਦੀ ਬਾਰਸ਼, ਕਈ ਦਰਖੱਤ ਡਿੱਗੇ

06/24/2018 1:04:29 PM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ 'ਚ ਮਾਨਸੂਨ ਦੀ ਪਹਿਲੀ ਬਾਰਸ਼ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ 'ਚ ਜਗ੍ਹਾ-ਜਗ੍ਹਾ ਖੰਭੇ ਅਤੇ ਦਰਖੱਤ ਉਖੜ ਕੇ ਡਿੱਗ ਗਏ। ਨਾਲੀਆਂ ਜ਼ਾਮ ਹੋ ਗਈਆਂ ਅਤੇ ਸੜਕਾਂ 'ਤੇ ਪਾਣੀ ਭਰ ਗਿਆ। ਇਹ ਬਾਰਸ਼ ਸ਼ਹਿਰ ਦੇ ਲਗਭਗ ਹਰ ਹਿੱਸੇ 'ਚ ਹੋਈ। ਤੇਜ਼ ਗਰਮੀ ਅਤੇ ਧੁੱਪ ਤੋਂ ਪਰੇਸ਼ਾਨ ਲੋਕਾਂ ਲਈ ਬਾਰਸ਼ ਜਿੱਥੇ ਰਾਹਤ ਲੈ ਕੇ ਆਈ,ਉਥੇ ਹੀ ਕੁਝ ਲੋਕਾਂ ਲਈ ਪਰੇਸ਼ਾਨੀ ਬਣ ਗਈ। ਅਹਿਮਦਾਬਾਦ ਮਹਾ ਪਾਲਿਕਾ ਨੇ 13.29 ਐਮ.ਐਮ ਬਾਰਸ਼ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਬਾਰਸ਼ ਦੱਖਣੀ ਇਲਾਕੇ 'ਚ ਦਰਜ ਕੀਤੀ ਗਈ ਹੈ।

ਇੱਥੇ 29 ਐਮ.ਐਮ ਬਾਰਸ਼ ਹੋਈ ਹੈ। ਹਟਕੇਸ਼ਵਰ ਇਲਾਕੇ 'ਚ ਪਹਿਲੀ ਬਾਰਸ਼ ਨੇ ਹੀ ਜੀਵਨ ਹਾਲ-ਬੇਹਾਲ ਕਰ ਦਿੱਤਾ ਹੈ। ਇੱਥੇ ਅੰਬਾਵਾੜੀ ਇਲਾਕੇ 'ਚ ਇਕ ਦਰਖੱਤ ਸੀ.ਐਨ ਯੂਨੀਵਰਸਿਟੀ ਸੜਕ ਨੇੜੇ ਡਿੱਗ ਗਿਆ। ਵਿਚਕਾਰ ਸੜਕ 'ਤੇ ਦਰਖੱਤ ਡਿੱਗਣ ਨਾਲ ਆਵਾਜਾਈ ਬੰਦ ਹੋ ਗਈ।