ਮੈਕਸੀਕੋ ਤੋਂ ਪਹਿਲਾਂ ਅਹਿਮਦਾਬਾਦ ''ਚ ਖੜ੍ਹੀ ਹੋ ਗਈ ਟਰੰਪ ਲਈ ਕੰਧ

02/17/2020 8:35:25 PM

ਅਹਿਮਦਾਬਾਦ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਉਹ ਇਥੇ 'ਕੇਮ ਝੋ ਟਰੰਪ' ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਟਰੰਪ ਦੌਰੇ ਨੂੰ ਲੈ ਕੇ ਅਹਿਮਦਾਬਾਦ ਏਅਰਪੋਰਟ ਤੋਂ ਇੰਦਰਾ ਬ੍ਰਿਜ ਵੱਲ ਰੋਡ 'ਤੇ ਸਥਿਤ ਝੋਪੜ ਪੱਟੀ ਨੂੰ ਢੱਕਿਆ ਜਾ ਰਿਹਾ ਹੈ। ਮਨਪਾ ਨੇ ਇਥੇ 600 ਮੀਟਰ ਲੰਬੀ ਕੰਧ ਬਣਾਉਣਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਟਰੰਪ ਗਾਂਧੀ ਆਸ਼ਰਮ ਤੋਂ ਵਾਪਸ ਏਅਰਪੋਰਟ ਸਰਕਲ, ਇੰਦਰਾ ਬ੍ਰਿਜ ਹੋ ਕੇ ਮੋਟੇਰਾ ਸਟੇਡੀਅਮ ਜਾਣਗੇ। ਸਟੇਡੀਅਮ ਜਾਣ ਵਾਲੇ ਰੋਡ 'ਤੇ ਛੋਪੜ ਪੱਟੀ ਨਾ ਦਿਖਾਈ ਦੇਵੇ ਇਸ ਲਈ ਕੰਧ ਬਣਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਗੱਲ ਮਨਪਾ ਅਧਿਕਾਰੀਆਂ ਨੇ ਮੰਨੀ ਹੈ। ਸਟੈਂਡਿੰਗ ਕਮੇਟੀ ਦੀ ਬੈਠ 'ਚ ਅਮਰੀਕੀ ਰਾਸ਼ਟਰਪਤੀ ਦੌਰੇ ਲਈ ਰੋਡ, ਲਾਇਟਿੰਗ, ਗਾਰਡਨਿੰਗ ਸਣੇ ਹੋਰ ਕੰਮ ਲਈ ਹੋਣ ਵਾਲੇ ਖਰਚ ਲਈ ਟੈਂਡਰ ਮੰਗੇ ਬਗੈਰ ਹੀ ਕੰਮ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ।

ਅਹਿਮਦਾਬਾਦ 'ਚ ਸਖਤ ਸੁਰੱਖਿਆ
ਟਰੰਪ ਦੇ ਅਹਿਮਦਾਬਾਦ ਆਉਣ ਤੋਂ ਪਹਿਲਾਂ ਸਰਦਾਰ ਪਟੇਲ ਮੋਟੇਰਾ ਕ੍ਰਿਕਟ ਸਟੇਡੀਅਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। 300 ਪੁਲਸ ਜਵਾਨ ਅਤੇ ਅਧਿਕਾਰੀਆਂ ਨਾਲ ਸੁਰੱਖਿਆ ਲਈ ਐੱਨ.ਐੱਸ.ਜੀ. ਅਤੇ ਐੱਸ.ਪੀ.ਜੀ. ਵੀ ਤਾਇਨਾਤ ਰਹੇਗੀ। ਅਗਲੇ ਕੁਝ ਦਿਨਾਂ 'ਚ ਯੂ.ਐੱਸ. ਸੀਕ੍ਰੇਟ ਸਰਵਿਸ ਦੇ ਅਧਕਾਰੀਆਂ ਦੇ ਵੀ ਅਹਿਮਦਾਬਾਦ ਪਹੁੰਚਮ ਦੀ ਉਮੀਦ ਹੈ।

Inder Prajapati

This news is Content Editor Inder Prajapati