ਹਰਿਆਣਾ ਦੀਆਂ ਪੰਜ ਵਿਸ ਸੀਟਾਂ ਦੇ ਵੱਖ-ਵੱਖ ਬੂਥਾਂ 'ਤੇ ਮੁੜ ਹੋਵੇਗੀ ਵੋਟਿੰਗ

10/22/2019 7:48:59 PM

ਚੰਡੀਗੜ੍ਹ — ਬੀਤੇ ਦਿਨ ਹਰਿਆਣਾ ਵਿਧਾਨ ਸਭਾ ਚੋਣ ਨੂੰ ਲੈ ਕੇ ਹੋਏ ਵੋਟ ਤੋਂ ਬਾਅਦ ਚੋਣ ਕਮਿਸ਼ਨ ਨੇ ਉਚਾਨਾ ਕਲਾਂ ਵਿਧਾਨ ਸਭਾ ਦੇ ਬੂਥ ਨੰ 71 'ਤੇ ਮੁੜ ਵੋਟਿੰਗ ਕਰਵਾਈ ਜਾਏਗੀ। ਇਸ ਦੇ ਨਾਲ ਹੀ ਚਾਰ ਹੋਰ ਵਿਧਾਨ ਸਭਾਵਾਂ ਖੇਤਰ 'ਚ ਬਣੇ ਪੋਲਿੰਗ ਬੂਥ 'ਤੇ ਮੁੜ ਵੋਟਿੰਗ ਹੋਵੇਗੀ। ਜਿਸ 'ਚ ਬੇਰੀ ਦਾ ਬੂਥ ਨੰ 161, ਕੋਸਲੀ ਦਾ ਬੂਥ ਨੰ 18, ਨਾਰਨੌਲ ਦਾ ਬੂਥ ਨੰ 28, ਪ੍ਰਿਥਲਾ ਦਾ ਬੂਥ ਨੰ 113 ਸ਼ਾਮਲ ਹੈ।

ਇਨ੍ਹਾਂ ਬੂਥਾਂ 'ਤੇ ਮੁੜ ਵੋਟਿੰਗ ਕਰਵਾਏ ਜਾਣ ਦੇ ਕਾਰਨ ਵੀ ਵੱਖਰੇ-ਵੱਖਰੇ ਹਨ। ਜਿਨ੍ਹਾਂ ਵਿਚ ਰੇਵਾੜੀ ਜ਼ਿਲੇ 'ਚ ਕੋਸਲੀ ਦਾ ਮਾਮਲਾ ਇਹ ਸੀ ਕਿ ਵਿਧਾਨ ਸਭਾ ਦੇ ਬੂਥ ਨੰਬਰ 18 'ਤੇ 1 ਨੌਜਵਾਨ ਵੱਲੋਂ ਵਾਰ-ਵਾਰ ਵੋਟ ਪਾਇਆ ਗਿਆ। ਜਿਸ 'ਚ ਨੌਜਵਾਨ 'ਤੇ ਬੂਥ 'ਤੇ ਨਿਯੁਕਤ ਰਿਟਰਨਿੰਗ ਅਧਿਕਾਰੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ 'ਚ ਬੂਥ 'ਤੇ ਨਿਯੁਕਤ ਰਿਟਰਨਿੰਗ ਅਧਿਕਾਰੀ ਤੇ ਨੌਜਵਾਨ ਖਿਲਾਫ ਸ਼ਿਕਾਇਤ ਦਿੱਤੀ ਸੀ। ਜਿਸ 'ਤੇ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ।

Inder Prajapati

This news is Content Editor Inder Prajapati