ਗੁਜਰਾਤ ''ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਅੱਜ, ਅਮਿਤ ਸ਼ਾਹ ਵੀ ਪਾਉਣਗੇ ਵੋਟ

02/21/2021 12:27:25 AM

ਅਹਿਮਦਾਬਾਦ - ਗੁਜਰਾਤ ਵਿੱਚ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਐਤਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ। ਕੇਂਦਰੀ ਗ੍ਰਹਿ ਮੰਤਰੀ ਅਤੇ ਬੀਜੇਪੀ ਆਗੂ ਅਮਿਤ ਸ਼ਾਹ ਵੀ ਵੋਟ ਪਾਉਣ ਲਈ ਅਹਿਮਦਾਬਾਦ ਪਹੁੰਚਣਗੇ  ਅਤੇ ਵੋਟ ਪਾਉਣਗੇ ਤਾਂ ਉਥੇ ਹੀ ਕੋਰੋਨਾ ਪੀੜਤ ਮੁੱਖ ਮੰਤਰੀ ਵਿਜੈ ਰੁਪਾਨੀ ਪੀ.ਪੀ.ਈ. ਕਿੱਟ ਪਹਿਨਕੇ ਵੋਟ ਪਾਉਣਗੇ।

ਸੂਬੇ ਵਿੱਚ ਅੱਜ 6 ਨਗਰ ਨਿਗਮਾਂ ਅਹਿਮਦਾਬਾਦ, ਰਾਜਕੋਟ, ਵਡੋਦਰਾ, ਸੂਰਤ, ਭਾਵਨਗਰ ਅਤੇ ਜਾਮਨਗਰ ਵਿੱਚ ਵੋਟਾਂ ਪੈਣਗੀਆਂ, ਜਿਸ ਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਅੱਜ ਸਵੇਰੇ ਕਰੀਬ 7 ਵਜੇ ਵੋਟਿੰਗ ਸ਼ੁਰੂ ਹੋ ਜਾਵੇਗੀ। ਅਹਿਮਦਾਬਾਦ ਨਗਰ ਨਿਗਮ ਵਿੱਚ ਵੋਟਿੰਗ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਦੇਰ ਰਾਤ ਅਹਿਮਦਾਬਾਦ ਪੁੱਜੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਨਗਰ ਨਿਗਮ ਦੇ ਮਤਦਾਤਾ ਹਨ ਪਰ ਹੁਣ ਤੱਕ ਉਨ੍ਹਾਂ ਦੇ ਵੋਟ ਦੇਣ ਲਈ ਆਉਣ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਤਾਂ ਉਥੇ ਹੀ ਕੋਰੋਨਾ ਕਾਲ ਵਿੱਚ ਹੋਣ ਵਾਲੀ ਇਸ ਵੋਟਿੰਗ ਵਿੱਚ ਮੁੱਖ ਮੰਤਰੀ ਵਿਜੈ ਰੁਪਾਨੀ ਵੀ ਵੋਟਿੰਗ ਕਰਣਗੇ ਪਰ ਚੋਣ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਮੁੱਖ ਮੰਤਰੀ ਸ਼ਾਮ 5 ਵਜੇ ਤੋਂ ਬਾਅਦ ਰਾਜਕੋਟ ਵਿੱਚ ਵੋਟ ਪਾਉਣ ਲਈ ਪਹੁੰਚਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati