ਵੋਟਰ ਮੋਬਾਇਲ ਨਾਲ ਤਸਵੀਰ ਲੈਂਦੇ ਰਹੇ ਅਤੇ ਕਰਮਚਾਰੀ ਦੇਖਦੇ ਰਹੇ ਤਮਾਸ਼ਾ

11/11/2017 3:20:00 PM

ਸੋਲਨ— ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੇ ਆਦਰਸ਼ ਚੋਣ ਆਚਾਰ ਸੰਹਿਤਾ ਦਾ ਉਲੰਘਣਾ ਕੀਤਾ ਹੈ। ਇਸ ਦਾ ਨਮੂਨਾ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਵੋਟ ਪਾਉਣ ਉਪਰੰਤ ਆਪਣੇ ਫੇਸਬੁੱਕ ਅਤੇ ਵਟਸਐੈੱਪ ਅਕਾਉਂਟ 'ਤੇ ਆਪਣੀ ਵੋਟ ਪਾਉਂਦੇ ਹੋਏ ਤਸਵੀਰ ਅਪਲੋਡ ਕਰ ਦਿੱਤੀ ਹੈ। ਇਸ ਨਾਲ ਬੂਥ 'ਤੇ ਤਾਇਨਾਤ ਕਰਮੀਆਂ ਦੀ ਕਾਰਜਪ੍ਰਣਾਲੀ ਸੰਦੇਹ ਦੇ ਘੇਰੇ 'ਚ ਆ ਗਈ ਹੈ। ਚੋਣ ਕਮਿਸ਼ਨ ਦੀ ਗੁਪਤਤਾ ਵੀ ਭੰਗ ਹੋ ਰਹੀ ਹੈ। ਬੂਥ 'ਤੇ ਤਾਇਨਾਤ ਕਰਮੀਆਂ ਦੀ ਲਈ ਗਈ ਸੈਲਫੀ ਨੂੰ ਨਜ਼ਰਅੰਦਾਜ਼ ਕਰਕੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਹੈ। ਵੋਟਿੰਗ ਕੇਂਦਰ 'ਚ ਮੋਬਾਇਲ ਅਤੇ ਕੈਮਰੇ ਦੀ ਪਾਬੰਦੀ ਸੀ, ਇਸ ਦੇ ਬਾਵਜੂਦ ਵੀ ਚੋਣ ਕਮਿਸ਼ਨ ਦੀ ਗੁਪਤਤਾ ਭੰਗ ਹੋਈ ਹੈ। ਵੋਟਿੰਗ ਕੇਂਦਰ ਅੰਦਰ ਪੁਲਸ ਕਰਮੀ, ਅਬਜ਼ਰਵਰ ਅਤੇ ਡਿਊਟੀ 'ਤੇ ਤਾਇਨਾਤ ਕਰਮੀ ਨੂੰ ਹੀ ਮੋਬਾਇਲ ਫੋਨ ਅੰਦਰ ਲਿਜਾਉਣ ਦੀ ਆਗਿਆ ਸੀ। ਮੀਡੀਆ ਮੁਤਾਬਿਕ ਚੋਣ ਕਮਿਸ਼ਨ ਨੇ ਲੋਕਾਂ ਨੂੰ ਇਸ ਬਾਰੇ 'ਚ ਸੂਚਿਤ ਨਹੀਂ ਕੀਤਾ ਤਾਂ ਕੇਂਦਰ ਮੋਬਾਇਲ ਫੋਨ ਪਾਬੰਦੀ ਹੈ। ਲਾਈਨ 'ਚ ਲੱਗੇ ਵੋਟਰਾਂ 'ਚ ਨਜ਼ਰ ਰੱਖਣ ਵਾਲੇ ਪੁਲਸ ਕਰਮੀ ਵੀ ਮੋਬਾਇਲ ਫੋਨ ਕੇਂਦਰ ਨਾ ਲੈ ਜਾਣ ਬਾਰੇ 'ਚ ਸੂਚਿਤ ਨਹੀਂ ਕਰ ਰਹੇ ਸੀ।
ਸੁਰੱਖਿਆ 'ਤੇ ਵੀ ਸਵਾਲ
ਸਖ਼ਤ ਪਹਿਰੇ ਦੇ ਬਾਵਜੂਦ ਵੀ ਪ੍ਰਦੇਸ਼ 'ਚ ਚੋਣ ਕਮਿਸ਼ਨ ਦੀ ਸ਼ਰਤਾਂ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ। ਜ਼ਿਲਾ ਚੋਣ ਅਧਿਕਾਰੀ ਦੇ ਹੁਕਮਾਂ 'ਤੇ ਪੀ. ਐੈੱਸ. ਓ. ਪ੍ਰਧਾਨਗੀ ਅਫ਼ਸਰ, ਪੁਲਸ ਅਧਿਕਾਰੀ ਅਤੇ ਅਬਜ਼ਰਵਰ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ 'ਚ ਆ ਗਈ ਹੈ। 
ਭਾਜਪਾ ਨੂੰ ਵੋਟ ਪਾਉਂਦੇ ਸਮੇਂ ਤਸਵੀਰਾਂ ਹੋਈਆਂ ਵਾਇਰਲ
ਸੋਲਨ ਸ਼ਹਿਰ ਦੀ ਸੀਟ 'ਤੇ ਰਾਜੇਸ਼ ਕਸ਼ਯਪ ਨੂੰ ਵੋਟ ਪਾਉਣ ਵਾਲੀ ਜ਼ਿਆਦਾਤਰ ਤਸਵੀਰਾਂ ਵਾਇਰਲ ਹੋਈਆਂ ਹਨ। ਰਾਜੇਸ਼ ਕਸ਼ਯਪ ਭਾਜਪਾ ਵੱਲੋਂ ਉਮੀਦਵਾਰ ਹਨ।
ਹੋਵੇਗੀ ਕਾਰਵਾਈ
ਜ਼ਿਲਾ ਚੋਣ ਅਧਿਕਾਰੀ ਅਤੇ ਡੀ. ਸੀ. ਰਾਜੇਸ਼ ਕੰਵਰ ਨੇ ਦੱਸਿਆ ਕਿ ਵੋਟਿੰਗ ਕਰਦੇ ਸਮੇਂ ਤਸਵੀਰਾਂ ਵਾਇਰਲ ਹੋਈਆਂ ਹਨ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਬੂਥ 'ਤੇ ਇਹ ਤਸਵੀਰ ਵਾਇਰਲ ਹੋਈ ਤਾਂ ਉੱਥੇ ਦੇ ਕਰਮਚਾਰੀਆਂ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।