ਸਾਕਸ਼ੀ ਮਹਾਰਾਜ ''ਤੇ ਚੋਣ ਜ਼ਾਬਤਾ ਦੇ ਉਲੰਘਣ ਦਾ ਮਾਮਲਾ ਦਰਜ

04/13/2019 1:18:40 AM

ਉਨਾਓ— ਉੱਤਰ ਪ੍ਰਦੇਸ਼ ਦੇ ਉਨਾਓ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸਾਕਸ਼ੀ ਮਹਾਰਾਜ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ। ਉਨ੍ਹਾਂ 'ਤੇ ਚੋਣ ਜ਼ਾਬਤਾ ਦਾ ਉਲੰਘਣ ਕਰਨ ਦਾ ਦੋਸ਼ ਲੱਗਾ ਹੈ। ਲਾਲੂਖੇੜਾ ਪੁਲਸ ਆਉਟਪੋਸਟ ਇੰਚਾਰਜ ਜਿਤੇਂਦਰ ਕੁਮਾਰ ਮੁਤਾਬਰ ਸੋਮਵਾਰ ਨੂੰ ਲੋਕ ਸਭਾ ਚੋਣ ਦੇ ਮੱਦੇਨਜ਼ਰ ਨਾਮਜ਼ਦਗੀ ਲਈ ਜਾਂਦੇ ਸਮੇਂ ਸਾਕਸ਼ੀ ਮਹਾਰਾਜ ਦੇ ਕਾਫਿਲੇ 'ਚ ਕਰੀਬ 100 ਵਾਹਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬੀਜੇਪੀ ਉਮੀਦਵਾਰ ਨੂੰ ਸਿਰਫ 13 ਵਾਹਨ ਲਿਜਾਣ ਦੀ ਮਨਜ਼ੂਰੀ ਸੀ। ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਸਾਕਸ਼ੀ ਮਹਾਰਾਜ ਦੇ ਨਾਮਜ਼ਦਗੀ ਜੁਲੂਸ 'ਚ 100 ਤੋਂ ਜ਼ਿਆਦਾ ਵਾਹਨ ਸ਼ਾਮਲ ਸਨ।


Inder Prajapati

Content Editor

Related News