ਵੋਡਾਫੋਨ ਨੇ ਪੰਜਾਬ ''ਚ ਕੀਤੇ 1,200 ਕਰੋੜ ਰੁਪਏ ਨਿਵੇਸ਼

02/07/2017 8:34:16 AM

ਜਲੰਧਰ— ਦੂਰਸੰਚਾਰ ਕੰਪਨੀ ਵੋਡਾਫੋਨ ਨੇ ਪੰਜਾਬ ''ਚ ਆਪਣਾ ਨੈੱਟਵਰਕ ਮਜ਼ਬੂਤ ਕਰਨ ਲਈ 1,200 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਕੰਪਨੀ ਨੇ ਐਤਵਾਰ ਨੂੰ ਜਲੰਧਰ ਅਤੇ ਪਟਿਆਲਾ ਜ਼ਿਲੇ ''ਚ 4ਜੀ ਸੇਵਾਵਾਂ ਸ਼ੁਰੂ ਕੀਤੀਆਂ। ਕੰਪਨੀ ਦੇ ਕਾਰੋਬਾਰ ਪ੍ਰਮੁੱਖ (ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ) ਰਜਤ ਅਵਸਥੀ ਨੇ ਕਿਹਾ, ''ਪੰਜਾਬ ''ਚ ਅਸੀਂ ਕੁੱਲ 2,250 ਰੁਪਏ ਨਿਵੇਸ਼ ਕੀਤੇ ਹਨ, ਜਿਨ੍ਹਾਂ ''ਚ 1,200 ਕਰੋੜ ਰੁਪਏ ਪਿਛਲੇ 6 ਮਹੀਨੇ ''ਚ ਨੈੱਟਵਰਕ ਮਜ਼ਬੂਤ ਬਣਾਉਣ ''ਤੇ ਨਿਵੇਸ਼ ਹੋਏ ਹਨ।'' ਉਨ੍ਹਾਂ ਨੇ ਕਿਹਾ ਕਿ ''ਚੰਡੀਗੜ੍ਹ ਟਰਾਈ-ਸਿਟੀ'' ''ਚ ਵੋਡਾਫੋਨ ਸੁਪਰਨੈੱਟ 4ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਸੂਬੇ ਦੇ ਸਾਰੇ ਵੱਡੇ ਸ਼ਹਿਰਾਂ ''ਚ ਵੋਡਾਫੋਨ 4ਜੀ ਸੇਵਾਵਾਂ ਦੀ ਸ਼ੁਰੂਆਤ ਕਰੇਗੀ।