ਹੁਣ ਵਿਅਕਤੀ ਨੂੰ ਉਸ ਦੇ ਕੰਮ ਨਾਲ ਜਾਣਿਆ ਜਾਂਦਾ ਹੈ ਨਾ ਕਿ ਬਾਪ ਦੇ ਨਾਂ ਨਾਲ : ਓਬਰਾਏ

05/20/2019 5:53:06 PM

ਨਾਗਪੁਰ— ਅਭਿਨੇਤਾ ਵਿਵੇਕ ਓਵਰਾਏ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ 5 ਸਾਲਾਂ 'ਚ ਭਾਰਤ ਕਾਫੀ ਬਦਲ ਗਿਆ ਹੈ ਅਤੇ ਹੁਣ ਕਿਸੇ ਵੀ ਵਿਅਕਤੀ ਨੂੰ ਉਸ ਦੇ ਕੰਮ ਨਾਲ ਜਾਣਿਆ ਜਾਂਦਾ ਹੈ ਨਾ ਕਿ ਪਰਿਵਾਰਕ ਵਿਰਾਸਤ ਤੋਂ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਬਾਇਓਪਿਕ 'ਪੀ.ਐੱਮ. ਨਰਿੰਦਰ ਮੋਦੀ' ਦੇ ਇਕ ਪੋਸਟਰ ਦੇ ਲਾਂਚ ਮੌਕੇ ਇੱਥੇ ਬੋਲ ਰਹੇ ਸਨ। ਇਸ ਪੋਸਟਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਾਂਚ ਕੀਤਾ। ਓਬਰਾਏ ਨੇ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਮ ਇਸ ਸ਼ੁੱਕਰਵਾਰ ਨੂੰ 40 ਦੇਸ਼ਾਂ 'ਚ ਰਿਲੀਜ਼ ਹੋਵੇਗੀ। ਓਬਰਾਏ ਨੇ ਕਿਹਾ ਕਿ ਉਹ ਫਿਲਮ 'ਚ ਮਹਾਨ ਵਿਅਕਤੀ (ਮੋਦੀ) ਦਾ ਕਿਰਦਾਰ ਨਿਭਾਉਣ ਦਾ ਮੌਕਾ ਪਾ ਕੇ ਕਿਸਮਤਵਾਲੇ ਮਹਿਸੂਸ ਕਰ ਰਹੇ ਹਨ ਅਤੇ ਖੁਸ਼ ਹਨ ਕਿ ਇਸ ਦਾ ਪੋਸਟਰ ਸੀਨੀਅਰ ਭਾਜਪਾ ਨੇਤਾ ਗਡਕਰੀ ਨੇ ਲਾਂਚ ਕੀਤਾ। ਉਨ੍ਹਾਂ ਨੇ ਕਿਹਾ,''ਦੋਵੇਂ ਹੀ ਅਸਲੀ 'ਕਰਮਯੋਗੀ' ਅਤੇ ਨਾਇਕ ਹਨ। ਪਿਛਲੇ 5 ਸਾਲਾਂ 'ਚ ਭਾਰਤ ਕਾਫੀ ਬਦਲਿਆ ਹੈ। ਮੈਨੂੰ ਲੱਗਦਾ ਹੈ ਕਿ ਹੁਣ ਤੁਹਾਡੇ ਬਾਪ ਦਾ ਨਾਂ ਨਹੀਂ ਕੰਮ ਚੱਲੇਗਾ।'' 

ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ ਬਾਇਓਪਿਕ ਦੀ ਰਿਲੀਜ਼ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਪਰ ਨਾ ਤਾਂ ਉਹ ਫਿਲਮ ਅਤੇ ਨਾ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਰੋਕ ਸਕੇ।'' ਉਨ੍ਹਾਂ ਨੇ ਬਿਨਾਂ ਕੋਈ ਨਾਂ ਲਏ ਕਿਹਾ,''ਮੈਂ ਨਹੀਂ ਜਾਣਦਾ ਕਿ ਉਹ ਕਿਸ ਤੋਂ ਡਰੇ ਹੋਏ ਹਨ- ਫਿਲਮ ਤੋਂ ਜਾਂ ਚੌਕੀਦਾਰ ਦੇ ਡੰਡੇ ਤੋ? ਜਿਨ੍ਹਾਂ ਲੋਕਾਂ ਵਿਰੁੱਧ ਵੱਡੇ ਮਾਮਲੇ ਹਨ ਅਤੇ ਕੋਰਟ 'ਚ ਦਿਖਾਈ ਨਹੀਂ ਦਿੰਦੇ, ਉਹ ਸਾਨੂੰ ਕੋਰਟ 'ਚ ਘਸੀਟ ਲੈ ਗਏ।'' ਉਨ੍ਹਾਂ ਨੇ ਕਿਹਾ,''23 ਤਰੀਕ ਆ ਰਹੀ ਹੈ, ਇਨ੍ਹਾਂ ਦਾ ਟਾਈਮ ਆਏਗਾ, ਇਹੀ ਕਹਿਣਾ ਚਾਹਾਂਗਾ ਕਿ ਸ਼ਹਿਜਾਦੇ ਜੀ ਹੁਣ ਹੋਵੇਗਾ ਨਿਆਂ।'' ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਨੂੰ ਫਿਲਮ ਉਦਯੋਗ ਤੋਂ ਸਮਰਥਨ ਨਾ ਮਿਲਣ 'ਤੇ ਦੁਖ ਜ਼ਾਹਰ ਕੀਤਾ। 

ਅਭਿਨੇਤਾ ਨੇ ਕਿਹਾ,''ਏਕਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਨਹੀਂ ਤਾਂ ਸਾਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾਂਦਾ ਰਹੇਗਾ।'' ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਨੇ ਕਿਹਾ ਕਿ ਉਹ ਗਡਕਰੀ 'ਤੇ ਵੀ ਇਕ ਬਾਇਓਪਿਕ ਬਣਾਉਣਾ ਚਾਹੁੰਦੇ ਹਨ ਪਰ ਨੇਤਾ ਇਸ ਨੂੰ ਲੈ ਕੇ ਇਛੁੱਕ ਨਹੀਂ ਹਨ। ਇਸ ਮੌਕੇ ਗਡਕਰੀ ਨੇ ਕਿਹਾ ਕਿ ਇਹ ਫਿਲਮ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਰਾਜਗ ਸਰਕਾਰ ਦੇ ਵੱਖ-ਵੱਖ ਵਿਕਾਸ ਕੰਮਾਂ ਨੂੰ ਗਿਣਾਉਂਦੇ ਹੋਏ ਕਿਹਾ,''ਮੋਦੀ ਜੀ ਨੇ ਭਾਰਤ ਨੂੰ ਦੁਨੀਆ ਭਰ 'ਚ ਪਛਾਣ ਅਤੇ ਸਨਮਾਨ ਦਿਵਾਇਆ। ਜੋ ਚੀਜ਼ਾਂ ਪਿਛਲੇ 50 ਸਾਲਾਂ 'ਚ ਨਹੀਂ ਹੋਈਆਂ, ਉਹ ਪਿਛਲੇ 5 ਸਾਲਾਂ 'ਚ ਹੋਈਆਂ।''

DIsha

This news is Content Editor DIsha