ਖਤਮ ਹੋਇਆ ਜਹਾਜ਼ ਦਾ ਫਿਊਲ, ਹਵਾ 'ਚ ਅਟਕੀ 153 ਲੋਕਾਂ ਦੀ ਜਾਨ

07/17/2019 12:15:26 PM

ਮੁੰਬਈ/ਲਖਨਊ— ਵਿਸਤਾਰਾ ਫਲਾਈਟ ਰਾਹੀਂ ਮੁੰਬਈ ਤੋਂ ਦਿੱਲੀ ਆ ਰਹੇ 153 ਜਹਾਜ਼ ਯਾਤਰੀਆਂ ਦੀ ਜਾਨ ਉਸ ਸਮੇਂ ਖਤਰੇ 'ਚ ਪੈ ਗਈ ਜਦੋਂ ਜਹਾਜ਼ ਦੇ ਫਿਊਲ ਟੈਂਕ 'ਚ ਘੱਟ ਫਿਊਲ ਰਹਿ ਗਿਆ। ਅਜਿਹੇ ਵਿਚ ਜਹਾਜ਼ ਨੂੰ ਲਖਨਊ ਮੋੜਿਆ ਗਿਆ। ਦਰਅਸਲ ਪਾਇਲਟਾਂ ਨੇ ਐਮਰਜੈਂਸੀ ਸੰਦੇਸ਼ ਭੇਜ ਕੇ ਜਹਾਜ਼ ਨੂੰ ਲਖਨਊ ਹਵਾਈ ਅੱਡੇ 'ਤੇ ਉਤਾਰਿਆ ਤਾਂ ਫਿਊਲ ਟੈਂਕ ਤਕਰੀਬਨ ਖਾਲੀ ਸੀ। ਲਖਨਊ ਏਅਰ ਟ੍ਰੈਫਿਕ ਕੰਟਰੋਲ ਦੀ ਸਮਝਦਾਰੀ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। 

PunjabKesari
ਵਿਸਤਾਰਾ ਏਅਰਲਾਈਨਜ਼ ਦੇ ਨਾਗਰਿਕ ਹਵਾਬਾਜ਼ੀ ਜਨਰਲ ਡਾਇਰੈਕਟਰ (ਡੀ. ਜੀ. ਸੀ. ਏ.) ਨੇ ਵਿਸਤਾਰਾ ਏਅਰਲਾਈਨਜ਼ ਦੇ ਇਕ ਪਾਇਲਟ 'ਤੇ ਜਹਾਜ਼ ਉਡਾਣ 'ਤੇ ਰੋਕ ਲਾ ਦਿੱਤੀ ਹੈ। 15 ਜੂਨ ਨੂੰ ਡੀ. ਜੀ. ਸੀ. ਏ. ਨੂੰ ਇਸ ਮਾਮਲੇ ਦੀ ਰਿਪੋਰਟ ਮਿਲੀ ਸੀ ਕਿ ਮੁੰਬਈ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਫਲਾਈਟ ਯੂਕੇ944 ਨੂੰ ਖਰਾਬ ਮੌਸਮ ਕਾਰਨ ਲਖਨਊ ਲਿਜਾਇਆ ਗਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਜਹਾਜ਼ 'ਚ ਫਿਊਲ ਘੱਟ ਸੀ। ਅਜਿਹੇ 'ਚ ਡੀ. ਜੀ. ਸੀ. ਏ. ਨੇ ਅਨੁਸ਼ਾਸਨਾਤਮਕ ਕਾਰਵਾਈ ਕਰਦੇ ਹੋਏ ਪਾਇਲਟ 'ਤੇ ਜਹਾਜ਼ ਉਡਾਣ 'ਤੇ ਰੋਕ ਲਾ ਦਿੱਤੀ ਹੈ।


Tanu

Content Editor

Related News