CM ਜਗਨ ਰੈੱਡੀ ਦਾ ਐਲਾਨ- ਵਿਸ਼ਾਖ਼ਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ

01/31/2023 4:02:10 PM

ਅਮਰਾਵਤੀ- ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਵਿਸ਼ਾਖਾਪਟਨਮ ਹੋਵੇਗੀ। ਸੂਬੇ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਨਵੀਂ ਰਾਜਧਾਨੀ ਦੇ ਨਾਂ ਦਾ ਐਲਾਨ ਕੀਤਾ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਜਗਨ ਰੈੱਡੀ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਨੂੰ ਵਿਸ਼ਾਖ਼ਾਪਟਨਮ ਟਰਾਂਸਫਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਛੋਟੀ ਉਮਰ 'ਚ ਵੱਡਾ ਕਾਰਨਾਮਾ: ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਨੂੰ 6 ਸਾਲਾ ਸਿਏਨਾ ਨੇ ਕੀਤਾ ਫਤਿਹ

ਦੱਸ ਦੇਈਏ ਕਿ 23 ਅਪ੍ਰੈਲ 2015 ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਅਮਰਾਵਤੀ ਨੂੰ ਆਪਣੀ ਰਾਜਧਾਨੀ ਐਲਾਨ ਕੀਤਾ ਸੀ। ਫਿਰ 2020 'ਚ ਸੂਬੇ ਦੇ ਤਿੰਨ ਰਾਜਧਾਨੀ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ, ਜਿਸ 'ਚ ਅਮਰਾਵਤੀ, ਵਿਸ਼ਾਖ਼ਾਪਟਨਮ ਅਤੇ ਕੁਰਨੂਲ ਸ਼ਾਮਲ ਸਨ।

ਇਹ ਵੀ ਪੜ੍ਹੋ- ਮੰਦਰ ਦੇ ਇਤਿਹਾਸ 'ਚ ਪਹਿਲੀ ਵਾਰ, ਸ਼ਰਧਾਲੂ ਨੇ ਬਾਲਾ ਸੁੰਦਰੀ ਦੇ ਦਰਬਾਰ 'ਚ ਭੇਟ ਕੀਤਾ ਸੋਨੇ ਨਾਲ ਜੜ੍ਹਿਆ ਭਵਨ

ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ ਦਫ਼ਤਰ ਵਿਸ਼ਾਖ਼ਾਪਟਨਮ ਵਿਚ ਟਰਾਂਸਫਰ ਕਰਨਗੇ। ਮੈਂ ਖ਼ੁਦ ਵੀ ਆਉਣ ਵਾਲੇ ਮਹੀਨਿਆਂ ਵਿਚ ਵਿਸ਼ਾਖ਼ਾਪਟਨਮ ਤੋਂ ਕੰਮਕਾਜ ਕਰਾਂਗਾ। ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਜੇ ਅਮਰਾਵਤੀ ਹੈ। ਜਗਨ ਰੈੱਡੀ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਵਿਵਾਦਪੂਰਨ ਆਂਧਰਾ ਪ੍ਰਦੇਸ਼ ਦੇ ਸਾਰੇ ਖੇਤਰਾਂ ਦਾ ਵਿਕੇਂਦਰੀਕਰਨ ਅਤੇ ਸੰਮਲਿਤ ਵਿਕਾਸ ਐਕਟ, 2020 ਨੂੰ ਰੱਦ ਕਰ ਦਿੱਤਾ ਗਿਆ ਸੀ, ਉਨ੍ਹਾਂ ਦਾ ਉਦੇਸ਼ ਸੂਬੇ ਲਈ ਤਿੰਨ ਰਾਜਧਾਨੀਆਂ ਸਥਾਪਤ ਕਰਨਾ ਹੈ।

Tanu

This news is Content Editor Tanu