ਤਸਵੀਰਾਂ ''ਚ ਦੇਖੋ ਵੀਰੂ ਚੜਿਆ ਟੰਕੀ ''ਤੇ ਪਰ ਬਸੰਤੀ ਲਈ ਨਹੀਂ ਸਗੋਂ...

08/30/2015 12:16:30 PM

ਲਖਨਊ- ਬਾਲੀਵੁੱਡ ਦੀ ਮਸ਼ਹੂਰ ਫਿਲਮ ''ਸ਼ੋਲੇ'' ''ਚ ਵੀਰੂ ਦਾ ਕਿਰਦਾਰ ਅਦਾ ਕੀਤੇ ਅਭਿਨੇਤਾ ਧਰਮਿੰਦਰ ਆਪਣੀ ਬਸੰਤੀ ਦੀ ਖਾਤਿਰ ਟੰਕੀ ''ਤੇ ਚੜ ਜਾਂਦਾ ਹੈ ਪਰ ਇਥੇ ਤਾਂ ਕੁਝ ਮਾਮਲਾ ਹੀ ਉਲਟਾ ਹੈ। ਲਖਨਊ ''ਚ ਇਕ ਸ਼ਖਸ ਟੰਕੀ ''ਤੇ ਤਾਂ ਚੜਿਆ ਪਰ ਕਿਸੇ ਬਸੰਤੀ ਦੇ ਲਈ ਸਗੋਂ ਕਿਸੇ ਹੋਰ ਮਕਸਦ ਦੇ ਨਾਲ। ਕਹਿੰਦੇ ਨੇ ਸਰਕਾਰੀ ਨੌਕਰੀ ਦੀ ਇੱਛਾ ਆਦਮੀ ਤੋਂ ਕੁਝ ਵੀ ਕਰਵਾ ਸਕਦੀ ਹੈ ਅਤੇ ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਵੀ ਕਰ ਸਕਦਾ ਹੈ। ਪਿੰਟੂ ਨਾਂ ਦਾ ਇਹ ਸ਼ਖਸ ਵੀ ਟੰਕੀ ''ਤੇ ਸਰਕਾਰੀ ਨੌਕਰੀ ਦੀ ਖਾਤਿਰ ਹੀ ਚੜਿਆ। ਦਰਅਸਲ ਵਿਮਲੇਂਦਰ ਉਰਫ ਪਿੰਟੂ ਨਾਂ ਦਾ ਵਿਅਕਤੀ ਸਰਕਾਰੀ ਇਕਰਾਰਨਾਮੇ ''ਤੇ ਨੌਕਰੀ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਨੂੰ ਪੱਕਾ ਕੀਤਾ ਜਾਵੇ। ਆਪਣੀ ਮੰਗ ਨੂੰ ਪੂਰੀ ਕਰਵਾਉਣ ਲਈ ਲੜਕਾ ਇਕ ਉੱਚੀ ਟੈਂਕੀ ''ਤੇ ਚੜ ਗਿਆ, ਟੰਕੀ ''ਤੇ ਚੜ ਕੇ ਪਿੰਟੂ ਨੇ ਆਉਂਦੇ-ਜਾਂਦੇ ਰਾਹਗੀਰਾਂ ਦਾ ਧਿਆਨ ਆਪਣੀ ਵੱਲ ਖਿੱਚਿਆ ਅਤੇ ਦੇਖਦੇ ਹੀ ਦੇਖਦੇ ਉਥੇ ਭੀੜ ਜਮਾ ਹੋ ਗਈ। ਉਸ ਨੇ ਇਸ ਡਰਾਮੇ ਨਾਲ ਪੁਲਸ ਨੂੰ ਵੀ ਕਾਫੀ ਦੇਰ ਤੱਕ ਪਰੇਸ਼ਾਨ ਕੀਤਾ। ਪੁਲਸ ਨੂੰ ਵੀ ਪਿੰਟੂ ਨੂੰ ਹੇਠਾਂ ਉਤਾਰਣ ''ਚ ਕਾਫੀ ਮਿਹਨਤ ਕਰਨੀ ਪਈ। 
ਉਸ ਨੂੰ ਹੇਠਾਂ ਉਤਾਰਣ ਲਈ ਪੁਲਸ ਨੇ ਹਾਈਡਰੋਲਿਕ ਲਿਫਟ ਵੀ ਮੰਗਵਾਈ ਪਰ ਵਿਅਕਤੀ ਉਤਰਣ ਲਈ ਤਿਆਰ ਨਾ ਹੋਇਆ। ਲਗਭਗ ਤਿੰਨ ਘੰਟੇ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਪਿੰਟੂ ਨੂੰ ਹੇਠਾਂ ਉਤਾਰਿਆ ਗਿਆ। ਜ਼ਿਕਰਯੋਗ ਹੈ ਕਿ ਪਿੰਟੂ ਪਿਛਲੇ 15 ਸਾਲਾਂ ਤੋਂ ਇਕਰਾਰਨਾਮੇ ਕਰਮੀ ਦੇ ਰੂਪ ''ਚ ਕੰਮ ਕਰ ਰਿਹਾ ਹੈ। ਪਿੰਟੂ ਦੀ ਪਤਨੀ ਮੁਤਾਬਕ ਪਹਿਲਾਂ ਇਲੈਕਟ੍ਰੀਸ਼ਿਅਨ ਦੇ ਅਹੁਦੇ ''ਤੇ ਸੀ। ਫਿਰ ਬਾਅਦ ''ਚ ਬੀਮਾਰੀ ਦੇ ਚਲਦਿਆਂ ਈਜ਼ੀ ਰੇਜ਼ ''ਚ ਮਾਲੀ ਲੱਗਾ। ਇਸ ਬਾਰੇ ''ਚ ਪਿੰਟੂ ਦਾ ਕਹਿਣਾ ਸੀ ਕਿ ਜਦੋਂ 96 ਲੋਕਾਂ ਦੀ ਨੌਕਰੀ ਪੱਕੀ ਕਰ ਦਿੱਤੀ ਗਈ ਤਾਂ ਸਾਡੀ ਵੀ ਕਰ ਦਿੱਤੀ ਜਾਵੇ। ਫਿਲਹਾਲ ਪਿੰਟੂ ਦੇ ਇਸ ਹਾਈਵੋਲਟੇਜ਼ ਡਰਾਮਾ ਦਾ ਰਾਹਗੀਰਾਂ ਨੇ ਜਮ ਕੇ ਆਨੰਦ ਮਾਨਿਆ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।