''ਵਰਚੁਅਲ ਮਿਊਜ਼ੀਅਮ'' ''ਚ ਵਾਰਾਣਸੀ ਦਾ ਇਤਿਹਾਸ ਜਾਣਨ ਪਹੁੰਚੇ PM ਮੋਦੀ

07/06/2019 4:58:00 PM

ਵਾਰਾਨਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਵਾਰਾਣਸੀ ਦੀ ਯਾਤਰਾ 'ਤੇ ਆਏ। ਮੋਦੀ ਇੱਥੋਂ ਦੇ ਮਾਨ ਮੰਦਰ ਘਾਟ 'ਤੇ ਸਥਿਤ ਵਰਚੁਅਲ ਮਿਊਜ਼ੀਅਮ ਨੂੰ ਦੇਖਣ ਲਈ ਪੁੱਜੇ। ਇਸ ਖਾਸ ਮਿਊਜ਼ੀਅਮ 'ਚ ਮੋਦੀ ਨੇ ਵਾਰਾਣਸੀ ਦੇ ਇਤਿਹਾਸ ਨਾਲ ਜੁੜੇ ਤਮਾਮ ਤੱਥਾਂ ਦੀ ਜਾਣਕਾਰੀ ਲਈ। ਪੀ. ਐੱਮ. ਮੋਦੀ ਆਪਣੇ ਦੌਰੇ 'ਤੇ ਜਿਸ ਵਰਚੁਅਲ ਮਿਊਜ਼ੀਅਮ 'ਚ ਪਹੁੰਚੇ ਹਨ, ਉਸ ਨੂੰ ਉਨ੍ਹਾਂ ਨੇ ਬੀਤੀ 19 ਫਰਵਰੀ ਨੂੰ ਸਮਰਪਿਤ ਕੀਤਾ ਸੀ।

ਮਾਨ ਮਹੱਲ ਘਾਟ 'ਤੇ ਸਥਿਤ ਵਰਚੁਅਲ ਮਿਊਜ਼ੀਅਮ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।

ਵਾਰਾਣਸੀ ਵਿਚ ਸੱਭਿਆਚਾਰਕ ਵਿਰਾਸਤਾਂ ਦਾ ਇਕ ਅਦਭੁੱਤ ਦਰਸ਼ਨ ਕਰਾਉਣ ਵਾਲੇ ਇਸ ਮਿਊਜ਼ੀਅਮ ਦਾ ਨਿਰਮਾਣ 11 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ। 

 

ਇਸ ਮਿਊਜ਼ੀਅਮ 'ਚ ਜਾਣ ਤੋਂ ਪਹਿਲਾਂ ਮੋਦੀ ਵਾਰਾਣਸੀ ਦੇ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ ਸਨ। ਵਾਰਾਣਸੀ ਪਹੁੰਚਣ ਮਗਰੋਂ ਉਨ੍ਹਾਂ ਨੇ ਸਵੇਰੇ ਸਭ ਤੋਂ ਪਹਿਲਾਂ ਹਵਾਈ ਅੱਡੇ ਦੇ ਬਾਹਰ ਬਣੀ ਲਾਲ ਬਹਾਦੁਰ ਸ਼ਾਸਤਰੀ ਦੀ ਨਵੀਂ ਮੂਰਤੀ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪੀ. ਐੱਮ. ਨੇ ਇੱਥੇ ਵਰਕਰਾਂ ਨੂੰ ਸੰਬੋਧਿਤ ਵੀ ਕੀਤਾ।

Tanu

This news is Content Editor Tanu