ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਖੂਨ ਚੂਸਣ ਵਾਲੀ ਜੋਕ

02/05/2020 2:14:42 AM

ਨਵੀਂ ਦਿੱਲੀ - ਸੋਸ਼ਲ ਮੀਡੀਆ ’ਤੇ ਅੱਜ-ਕਲ ਇਕ ਵਿਅਕਤੀ ਦੇ ਹੱਥ ਤੋਂ ਇਕ ਵੱਡੀ ਜੋਕ ਵਲੋਂ ਖੂਨ ਪੀਣ ਦਾ ਮਾਮਲਾ ਖੂਬ ਵਾਇਰਲ ਹੋ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਹ ਜੋਕ ਪਹਿਲਾਂ ਵੀ ਕਈ ਵਾਰ ਉਸ ਵਿਅਕਤੀ ਦੇ ਹੱਥ ਵਿਚ ਸ਼ੇਕ ਕਰ ਕੇ ਖੂਨ ਪੀ ਚੁੱਕੀ ਹੈ। ਇਹ ਕੋਈ ਨਵੀਂ ਕਲਿਪ ਨਹੀਂ ਹੈ। ਇਹ ਮੂਲ ਰੂਪ ਵਿਚ ਸਾਲ 2015 ’ਚ ਯੂ-ਟਿਊਬ ’ਤੇ ਪੋਸਟ ਕੀਤੀ ਗਈ ਸੀ। ਹਾਲਾਂਕਿ ਹਾਲ ਹੀ ਵਿਚ ਇਕ ਯੂਜ਼ਰ ਨੇ ਇਸ ਨੂੰ ਮੁੜ ਤੋਂ ਸਾਂਝਾ ਕੀਤਾ ਹੈ। ਇਸ ’ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ਹਾਏ ਰੱਬਾ ਗਲਤੀ ਨਾਲ ਇਸ ’ਤੇ ਪੈਰ ਰੱਖਣ ਦੀ ਕਲਪਨਾ ਕਰੋ ਅਤੇ ਇਹ ਫਟ ਜਾਂਦੀ ਹੈ ਤੇ ਕਾਲੀਨ ਅਤੇ ਕੰਧਾਂ ’ਤੇ ਅਜਿਹੇ ਨਿਸ਼ਾਨ ਪੈ ਜਾਣਗੇ, ਜਿਨ੍ਹਾਂ ਨੂੰ ਧੋਤਾ ਨਹੀਂ ਜਾ ਸਕਦਾ। ਇਕ ਹੋਰ ਨੇ ਲਿਖਿਆ ਹੈ ਕਿ ਇਹ ਸਵੈ-ਖਾਤਮੇ ਲਈ ਕੀਤਾ ਗਿਆ ਕੰਮ ਹੈ ਤੇ ਇਕ ਹੋਰ ਨੇ ਇਹ ਕਿਹਾ ਹੈ ਕਿ ਖੂਨ ਦਾਨ ਲਈ ਕੋਈ ਹੋਰ ਬਦਲ ਚੁਣਨਾ ਚਾਹੀਦਾ ਹੈ।


Inder Prajapati

Content Editor

Related News