ਪੁਲਸ ਮੁਲਾਜ਼ਮ ਦੇ ਲਾਪਤਾ ਪੁੱਤਰ ਦੀ ਤਸਵੀਰ ਏ.ਕੇ.47 ਰਾਈਫਲ ਨਾਲ ਵਾਇਰਲ

10/14/2017 1:24:21 AM

ਸ਼੍ਰੀਨਗਰ (ਮਜੀਦ)— ਘਾਟੀ ਦੇ ਇਕ ਪੁਲਸ ਮੁਲਾਜ਼ਮ ਦੇ ਲਾਪਤਾ ਪੁੱਤਰ ਦੀ ਏ. ਕੇ.-47  ਨਾਲ ਫੋਟੋ ਵਾਇਰਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਚ ਸ਼ਾਮਲ ਹੋ ਗਿਆ ਹੈ। 
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਨਿਵਾਸੀ ਹੈੱਡ ਕਾਂਸਟੇਬਲ ਗੁਲਾਮ ਮੋਹਿਉਦੀਨ ਦਾ ਨਾਬਾਲਿਗ ਪੁੱਤਰ 15 ਸਤੰਬਰ ਤੋਂ ਲਾਪਤਾ ਸੀ। ਇਕ ਮਹੀਨੇ ਤਕ  ਪਰਿਵਾਰ ਵਾਲਿਆਂ ਨੇ ਉਸਦੀ ਭਾਲ ਕੀਤੀ, ਪਰ ਕੁੱਝ ਪਤਾ ਨਹੀਂ ਚੱਲਿਆ। ਵਾਇਰਲ ਤਸਵੀਰਾਂ 'ਚ ਜੈਸ਼-ਏ-ਮੁਹੰਮਦ ਵੀ ਇਕ ਕੋਨੇ 'ਤੇ ਲਿਖਿਆ ਹੋਇਆ ਹੈ। ਨਾਲ ਹੀ ਉਸ ਨੇ ਪਖਤੂਨ ਟੋਪੀ ਪਾਈ ਹੋਈ ਹੈ ਅਤੇ ਚਿਹਰੇ 'ਤੇ ਹਲਕੀ ਦਾੜ੍ਹੀ ਵੀ ਹੈ। 
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਪਦਾ ਹੈ ਕਿ ਉਹ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਗਿਆ ਹੈ। ਲੜਕੇ ਦੀ ਤਸਵੀਰ ਵਾਇਰਲ ਹੋਣ ਮਗਰੋਂ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।