ਟਾਇਲਟ ''ਤੇ ਭਰਾ ਨੂੰ ਗਿਆਨ ਦੇ ਰਹੀ ਬੱਚੀ ਦਾ ਵੀਡੀਓ ਹੋ ਰਿਹਾ ਵਾਇਰਲ

10/16/2017 2:00:37 PM

ਨਵੀਂ ਦਿੱਲੀ— ਫੇਸਬੁੱਕ-ਟਵਿੱਟਰ 'ਤੇ ਕਈ ਵੀਡੀਓ ਸ਼ੇਅਰ ਹੁੰਦੇ ਹਨ। ਅਜਿਹੇ 'ਚ ਇਕ ਵੀਡੀਓ ਫੇਸਬੁੱਕ 'ਤੇ ਖੂਬ ਸ਼ੇਅਰ ਹੋ ਰਿਹਾ ਹੈ, ਜਿਸ 'ਚ ਇਕ 9-10 ਸਾਲ ਦੀ ਬੱਚੀ ਆਪਣੇ ਛੋਟੇ ਭਰਾ ਨੂੰ ਟਾਇਲਟ ਦਾ ਗਿਆਨ ਦੇ ਰਹੀ ਹੈ। ਅਸਲ 'ਚ ਉਸ ਬੱਚੀ ਦੇ ਭਰਾ ਨੇ ਟਾਇਲਟ 'ਚ ਪਿਸ਼ਾਬ ਨਾ ਕਰ ਕੇ ਘਰ ਦੇ ਕਿਸੇ ਕੋਨੇ 'ਚ ਕਰ ਦਿੱਤਾ ਅਤੇ ਇਸੇ 'ਤੇ ਉਹ ਉਸ ਦੀ ਕਲਾਸ ਲਾ ਰਹੀ ਹੈ। ਭਰਾ ਨੂੰ ਸਮਝਾਉਂਦੇ ਹੋਏ ਉਹ ਕਹਿ ਰਹੀ ਹੈ, ਅਜਿਹਾ ਕਰ ਕੇ ਕੰਮ ਵਧਾਉਂਦਾ ਹੈਂ। ਮੰਮੀ-ਪਾਪਾ ਨੂੰ ਤਕਲੀਫ ਹੁੰਦੀ ਹੈ। ਹੁੰਦੀ ਹੈ ਨਾ? ਤੂੰ ਕਦੇ ਕਿਸੇ ਅਜਿਹੇ ਬੱਚੇ ਨੂੰ ਦੇਖਿਆ ਹੈ?'' ਜਵਾਬ 'ਚ ਉਹ ਬੱਚਾ ਵੀ ਨਾ 'ਚ ਸਿਰ ਹਿਲਾਉਂਦਾ ਹੈ।

 

अगर आपकी बड़ी बहन भी ऐसी ही है तो समझ लीजिये, आप बहुत भाग्यशाली है.

Posted by Dil Se Deshi - दिल से देशी on Sunday, October 15, 2017

ਉਹ ਉਸ ਦਾ ਕੰਨ ਫੜ ਕੇ ਕਹਿੰਦੀ ਹੈ,''ਤੈਨੂੰ ਪਹਿਲਾਂ ਮਨ੍ਹਾ ਕੀਤਾ ਸੀ ਨਾ? ਫਿਰ ਕਿਉਂ ਕੀਤਾ ਅਜਿਹਾ। ਵੱਡਿਆਂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ ਅਤੇ ਜੋ ਨਹੀਂ ਮੰਨੇਗਾ, ਉਹ ਮਾਰ ਖਾਏਗਾ।'' ਫਿਰ ਉਹ ਕਹਿੰਦੀ ਹੈ ਕਿ ਹੁਣ ਤੋਂ ਟਾਇਲਟ ਲੱਗੇ ਤਾਂ ਟਾਇਲਟ 'ਚ ਜਾਵੇ। ਬੱਚੀ ਆਪਣੀ ਭਰਾ ਨੂੰ ਦੱਸਦੀ ਹੈ ਕਿ ਪੜ੍ਹੋ, ਡਾਕਟਰ ਬਣੋ ਅਤੇ ਕਦੇ ਝੂਠ ਨਾ ਬੋਲੋ। ਜੋ ਝੂਠ ਬੋਲਦਾ ਹੈ, ਉਸ ਨੂੰ ਭਗਵਾਨ ਸਜ਼ਾ ਦਿੰਦੇ ਹਨ। ਅਚਾਨਕ ਉਸ ਦਾ ਧਿਆਨ ਆਪਣੇ ਪਾਪਾ 'ਤੇ ਜਾਂਦਾ ਹੈ, ਜੋ ਚੋਰੀ ਨਾਲ ਉਸ ਦਾ ਵੀਡੀਓ ਬਣਾ ਰਹੇ ਹੁੰਦੇ ਹਨ ਅਤੇ ਦੋਵੇਂ ਹੱਸਣ ਲੱਗਦੇ ਹਨ। ਇਸ ਵੀਡੀਓ 'ਚ ਕਰੀਬ ਇਕ ਲੱਖ 33 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ ਅਤੇ 56 ਹਜ਼ਾਰ ਲੋਕਾਂ ਨੇ ਸ਼ੇਅਰ ਕੀਤਾ ਹੈ।