ਵਾਇਰਲ ਹੋਈ ਤਸਵੀਰ ਦਾ ਸੱਚ ਜਾਣਨ ''ਚ ਜੁੱਟਿਆ ਆਫਤ ਪ੍ਰਬੰਧਨ ਵਿਭਾਗ

08/18/2017 3:36:19 PM

ਪਟਨਾ— ਬਿਹਾਰ 'ਚ ਹੜ੍ਹ ਦੇ ਕਹਿਰ ਵਿਚਕਾਰ ਪੁਲਸ ਪ੍ਰਸ਼ਾਸਨ ਦੀ ਸ਼ਰਮਨਾਕ ਹਰਕਤ ਨੂੰ ਦਰਸ਼ਾਉਂਦੀ ਤਸਵੀਰ ਵਾਇਰਲ 'ਤੇ ਆਫਤ ਪ੍ਰਬੰਧਨ ਵਿਭਾਗ ਇਸ ਦੀ ਜਾਂਚ 'ਚ ਜੁੱਟ ਗਿਆ ਹੈ। ਤਸਵੀਰ 'ਚ ਟਰੈਕਟਰ 'ਤੇ ਲਾਸ਼ਾਂ ਨੂੰ ਲੱਦ ਕੇ ਮੀਰਗੰਜ ਪੁੱਲ ਤੋਂ ਨਦੀ 'ਚ ਸੁੱਟਿਆ ਜਾ ਰਿਹਾ ਹੈ। ਤਸਵੀਰ ਦੇ ਵਾਇਰਲ ਹੋਣ 'ਤੇ ਵਿਭਾਗ ਨੂੰ ਕਈ ਸਵਾਲਾਂ ਦਾ ਜਵਾਬ ਦੇਣਾ ਪੈ ਰਿਹਾ ਹੈ। ਵਿਭਾਗ ਹੁਣ ਲਾਸ਼ ਅਤੇ ਲਾਸ਼ ਨੂੰ ਪਾਣੀ 'ਚ ਸੁੱਟਣ ਵਾਲੇ ਲੋਕਾਂ ਦੀ ਪਛਾਣ 'ਚ ਜੁੱਟਿਆ ਹੋਇਆ ਹੈ।
ਵਿਭਾਗ ਦੇ ਪ੍ਰਧਾਨ ਸਕੱਤਰ ਪ੍ਰਤੱਯ ਅਮ੍ਰਿਤ ਨੇ ਪ੍ਰੈਸ ਕਾਨਫੰਰਸ 'ਚ ਜ਼ਿਲੇ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤਸਵੀਰ ਦੇ ਪਿੱਛੇ ਦੇ ਸੱਚ ਜਾਣ ਦੇ ਬਾਅਦ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਨਾਲ ਪ੍ਰਭਾਵਿਤ ਹਰ ਵਿਅਕਤੀ ਤੱਕ ਰਾਹਤ ਪਹੁੰਚਾਉਣ ਲਈ ਐਨ.ਡੀ.ਆਰ.ਐਫ ਦੀ 27 ਟੀਮਾਂ ਹਰ ਕੋਸ਼ਿਸ਼ ਕਰ ਰਹੀਆਂ ਹਨ।