ਲਾੜੇ ਦੀ ‘ਸ਼ੇਰਵਾਨੀ’ ਨੇ ਪੁਆਏ ਪੁਆੜੇ, ਵਿਆਹ ਸਮਾਰੋਹ ’ਚ ਲਾੜਾ-ਲਾੜੀ ਪੱਖ ’ਚ ਹੋਈ ਕੁੱਟਮਾਰ

05/09/2022 1:35:45 PM

ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਇਕ ਲਾੜੇ ਵਲੋਂ ਵਿਆਹ 'ਚ ਸ਼ੇਰਵਾਨੀ ਪਹਿਨੇ ਜਾਣ ਨੂੰ ਲੈ ਕੇ ਉਸ ਦਾ ਅਤੇ ਲਾੜੀ ਦੇ ਰਿਸ਼ਤੇਦਾਰ ਦਰਮਿਆਨ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਪੱਖਾਂ ਦੇ ਲੋਕਾਂ ਨੇ ਇਕ-ਦੂਜੇ ਨਾਲ ਕੁੱਟਮਾਰ ਅਤੇ ਪਥਰਾਅ ਕੀਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਧਾਮਨੋਦ ਥਾਣਾ ਖੇਤਰ ਦੇ ਮੰਗਬੇੜਾ ਪਿੰਡ 'ਚ ਹੋਈ ਜਦੋਂ ਲਾੜੀ ਦੇ ਰਿਸ਼ਤੇਦਾਰਾਂ ਨੇ ਆਦਿਵਾਸੀ ਪਰੰਪਰਾ ਅਨੁਸਾਰ ਲਾੜੇ ਨੂੰ ਸ਼ੇਰਵਾਨੀ ਦੇ ਸਥਾਨ 'ਤੇ ਧੋਤੀ-ਕੁੜਤਾ ਪਹਿਨ ਕਰ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਨੂੰ ਕਿਹਾ। ਧਾਮਨੋਦ ਥਾਣਾ ਇੰਚਾਰਜ ਸੁਸ਼ੀਲ ਯਦੁਵੰਸ਼ੀ ਨੇ ਦੱਸਿਆ ਕਿ ਧਾਰ ਸ਼ਹਿਰ ਵਾਸੀ ਸੁੰਦਰਲਾਲ ਨੇ ਆਪਣੇ ਵਿਆਹ 'ਚ ਸ਼ੇਰਵਾਨੀ ਪਹਿਨ ਰੱਖੀ ਸੀ, ਜਦੋਂ ਕਿ ਲਾੜੀ ਦੇ ਰਿਸ਼ਤੇਦਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਆਹ ਦੀਆਂ ਰਸਮਾਂ ਧੁੱਤੀ ਕੁੜਤੇ 'ਚ ਕੀਤੀਆਂ ਜਾਣ।

ਇਹ ਵੀ ਪੜ੍ਹੋ : ਆਸਾਮ 'ਚ 13 ਅੱਤਵਾਦੀਆਂ ਨੇ ਹਥਿਆਰਾਂ ਸਮੇਤ ਕੀਤਾ ਆਤਮਸਮਰਪਣ

ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਦੋਹਾਂ ਪੱਖਾਂ 'ਚ ਤਿੱਖੀ ਬਹਿਸ ਹੋ ਗਈ ਅਤੇ ਬਾਅਦ 'ਚ ਦੋਵੇਂ ਪੱਖ ਆਪਸ 'ਚ ਕੁੱਟਮਾਰ 'ਤੇ ਉਤਰ ਆਏ। ਅਧਿਕਾਰੀ ਨੇ ਕਿਹਾ ਕਿ ਦੋਹਾਂ ਪੱਖਾਂ ਦੇ ਲੋਕਾਂ ਨੇ ਬਾਅਦ 'ਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਕੁਝ ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਲਾੜੇ ਨੇ ਬਾਅਦ 'ਚ ਕਿਹਾ ਕਿ ਲਾੜੀ ਦੇ ਪਰਿਵਾਰ ਨਾਲ ਉਸ ਦਾ ਕੋਈ ਵਿਵਾਦ ਨਹੀਂ ਸੀ, ਉਸ ਨੇ ਦਾਅਵਾ ਕੀਤਾ ਕਿ ਲਾੜੀ ਦੇ ਕੁਝ ਰਿਸ਼ਤੇਦਾਰ ਹਮਲਾ ਕਰਨ ਵਾਲਿਆਂ 'ਚ ਸ਼ਾਮਲ ਸਨ। ਲਾੜੇ ਨੇ ਕਿਹਾ,''ਵਿਵਾਦ ਕੱਪੜਿਆਂ ਨੂੰ ਲੈ ਕੇ ਸ਼ੁਰੂ ਹੋਇਆ। ਮੈਂ ਸਿਰਫ਼ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਚਾਹੁੰਦਾ ਹਾਂ ਜੋ ਕੁੱਟਮਾਰ ਅਤੇ ਪਥਰਾਅ 'ਚ ਸ਼ਾਮਲ ਸਨ।'' ਘਟਨਾ ਤੋਂ ਬਾਅਦ ਔਰਤਾਂ ਸਮੇਤ ਵੱਡੀ ਗਿਣਤੀ 'ਚ ਲੋਕ ਧਾਮਨੋਟ ਥਾਣੇ ਪਹੁੰਚੇ ਅਤੇ ਉੱਥੇ ਧਰਨਾ ਦਿੱਤਾ। ਥਾਣੇ 'ਚ ਕੁਝ ਔਰਤਾਂ ਨੇ ਦੋਸ਼ ਲਗਾਇਆ ਕਿ ਲਾੜੀ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ 'ਤੇ ਪਥਰਾਅ ਕੀਤਾ, ਜਿਸ ਨਾਲ ਕੁਝ ਲੋਕ ਜ਼ਖ਼ਮੀ ਹੋ ਗਏ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਬਾਅਦ 'ਚ ਸ਼ਨੀਵਾਰ ਨੂੰ ਲਾੜਾ ਅਤੇ ਲਾੜੀ ਦੇ ਪਰਿਵਾਰ ਧਾਰ ਸ਼ਹਿਰ ਪਹੁੰਚੇ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News