ਮਣੀਪੁਰ 'ਚ ਮੁੜ ਸ਼ੁਰੂ ਹੋਈ ਹਿੰਸਾ, ਹੱਥ-ਪੈਰ ਵੱਢੇ ਹੋਏ ਮਿਲੀਆਂ 3 ਲੋਕਾਂ ਦੀਆਂ ਮ੍ਰਿਤਕ ਦੇਹਾਂ

08/18/2023 2:31:59 PM

ਇੰਫਾਲ (ਭਾਸ਼ਾ)- ਜਾਤੀ ਹਿੰਸਾ ਤੋਂ ਪ੍ਰਭਾਵਿਤ ਮਣੀਪੁਰ 'ਚ ਸੰਘਰਸ਼ ਦੀ ਤਾਜ਼ਾ ਘਟਨਾ 'ਚ ਸ਼ੁੱਕਰਵਾਰ ਨੂੰ ਊਖਰੂਲ ਜ਼ਿਲ੍ਹੇ ਦੇ ਕੁਕੀ ਥੋਵਾਈ ਪਿੰਡ 'ਚ ਭਾਰੀ ਗੋਲੀਬਾਰੀ ਤੋਂ ਬਾਅਦ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਾਜ਼ਾ ਹਿੰਸਾ ਲਿਟਾਨ ਪੁਲਸ ਥਾਣਾ ਖੇਤਰ ਅਧੀਨ ਆਉਣ ਵਾਲੇ ਇਕ ਪਿੰਡ 'ਚ ਹੋਈ, ਜਿੱਥੇ ਸਵੇਰੇ-ਸਵੇਰੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਨੇੜੇ-ਤੇੜੇ ਦੇ ਪਿੰਡਾਂ ਅਤੇ ਜੰਗਲਾਂ ਦੀ ਤਲਾਸ਼ੀ ਲਈ ਅਤੇ 24 ਤੋਂ 35 ਸਾਲ ਦੀ ਉਮਰ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। 

ਇਹ ਵੀ ਪੜ੍ਹੋ : ਮਣੀਪੁਰ ਹਿੰਸਾ ਸਬੰਧੀ 9 ਹੋਰ ਮਾਮਲਿਆਂ ਦੀ ਜਾਂਚ ਸੰਭਾਲੇਗੀ CBI

ਅਧਿਕਾਰੀਆਂ ਅਨੁਸਾਰ, ਤਿੰਨੋਂ ਲਾਸ਼ਾਂ 'ਤੇ ਤੇਜ਼ਧਾਰ ਚਾਕੂ ਨਾਲ ਹਮਲੇ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦੇ ਹੱਥ-ਪੈਰ ਵੀ ਵੱਢੇ ਹੋਏ ਹਨ। ਪੂਰਬ-ਉੱਤਰ ਰਾਜ 'ਚ ਬਹੁ ਗਿਣਤੀ ਮੇਇਤੀ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ 'ਚ ਪਹਾੜੀ ਜ਼ਿਲ੍ਹਿਆਂ 'ਚ 'ਆਦਿਵਾਸੀ ਇਕਜੁਟਤਾ ਮਾਰਚ' ਆਯੋਜਿਤ ਕੀਤੇ ਜਾਣ ਦੌਰਾਨ 3 ਮਈ ਨੂੰ ਹਿੰਸਾ ਭੜਕੀ ਸੀ। ਉਦੋਂ ਤੋਂ ਰਾਜ 'ਚ 160 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਣੀਪੁਰ ਦੀ ਕੁੱਲ ਆਬਾਦੀ 'ਚ ਮੇਇਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਲਗਭਗ 53 ਫੀਸਦੀ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ 'ਚ ਰਹਿੰਦੇ ਹਨ, ਜਦੋਂ ਕਿ ਆਦਿਵਾਸੀ ਨਗਾ ਅਤੇ ਕੁਕੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ 40 ਫੀਸਦੀ ਹੈ ਅਤੇ ਉਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ 'ਚ ਰਹਿੰਦੇ ਹਨ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

DIsha

This news is Content Editor DIsha