ਪਿੰਡ ''ਚ ਦਾਖਲ ਹੋਏ ਅੱਤਵਾਦੀ ਕਮਾਂਡਰ ਦਾ ਪਿੰਡ ਵਾਸੀਆਂ ਨੇ ਕੀਤਾ ਅਜਿਹਾ ਹਾਲ

10/21/2017 12:23:03 PM

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਜ਼ਿਲਾ ਪੁਲਵਾਮਾ 'ਚ ਲੋਕਾਂ ਨੇ ਅੱਤਵਾਦੀ ਕਮਾਂਡਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਘਟਨਾ ਪਿੰਡ ਠੋਕਰਪੋਰਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਮਾਂਡਰਾਂ ਨੂੰ ਵਾਲ ਕੱਟਣ ਵਾਲੇ ਗਿਰੋਹ ਦੇ ਮੈਂਬਰ ਸਮਝ ਕੇ ਪਿੰਡ ਦੇ ਲੋਕਾਂ ਨੂੰ ਕੁੱਟ ਦਿੱਤਾ। ਜਿਸ ਤੋਂ ਬਾਅਦ ਅੱਤਵਾਦੀਆਂ ਨੇ ਗੁੱਸੇ 'ਚ ਆ ਕੇ ਗੋਲੀਆਂ ਚਲਾਈਆਂ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋ ਕਮਾਂਡਰਾਂ 'ਚ ਇਕ ਹਿਜ਼ਬੁਲ ਦਾ ਸਭ ਤੋਂ ਮੋਸਟ ਵਾਟੇਂਡ ਅੱਤਵਾਦੀ ਰਿਆਜ ਨਾਇਕੂ ਸੀ। ਨਾਇਕੂ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਪਿੰਡ 'ਚ ਆਪਣੇ ਕਿਸੇ ਸੰਪਰਕ ਸੂਤਰਾਂ ਨੂੰ ਮਿਲਣ ਆਏ ਸਨ। ਅਧਿਕਾਰਿਕ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਵਾਲ ਕੱਟਣ ਦੀਆਂ ਘਟਨਾਵਾਂ ਦਾ ਖੌਫ ਵਧਦਾ ਜਾ ਰਿਹਾ ਹੈ। ਪੁਲਸ ਲੋਕਾਂ ਨੂੰ ਇਸ ਮਾਮਲਾ 'ਚ ਸੰਜਮ ਰੱਖਣ ਦੀ ਅਪੀਲ ਕਰ ਰਹੀ ਹੈ।