ਇਸ ਪਿੰਡ ਦੀਆਂ ਔਰਤਾਂ ਬਣਾਉਂਦੀਆਂ ਹਰਬਲ ਕਲਰ, ਮਿਲਦੇ ਹਨ ਦੁਨੀਆ ਭਰ ਤੋਂ ਆਰਡਰ

03/09/2020 10:37:16 AM

ਉਤਰਾਖੰਡ— ਹੋਲੀ ਰੰਗਾਂ ਦਾ ਤਿਉਹਾਰ ਹੈ ਪਰ ਕੈਮੀਕਲ ਰੰਗਾਂ ਕਾਰਨ ਹਰ ਸਾਲ ਰੰਗ 'ਚ ਭੰਗ ਪੈ ਜਾਂਦਾ ਹੈ। ਕਈ ਲੋਕਾਂ ਦੀ ਚਮੜੀ 'ਤੇ ਜਲਨ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਉਸ ਤੋਂ ਬਾਅਦ ਡਾਕਟਰ ਕੋਲ ਦੌੜਨਾ ਪੈਂਦਾ ਹੈ। ਨੈਨੀਤਾਲ 'ਚ ਇਕ ਸੋਇਮ ਸਹਾਇਤਾ ਸਮੂਹ (ਸੈਲਫ ਹੈਲਪ ਗਰੁੱਪ) ਇਕ ਸਮੱਸਿਆ ਤੋਂ ਬਚਾਉਣ 'ਚ ਵੱਡੀ ਭੂਮਿਕਾ ਅਦਾ ਕਰਦਾ ਹੈ। ਇਸ ਸਮੂਹ ਦੀਆਂ ਔਰਤਾਂ ਗੇਂਦੇ, ਗੁਲਾਬ, ਪਾਲਕ, ਹਲਕੀ ਨੂੰ ਮੈਦੇ ਅਤੇ ਮੱਕੀ ਦੇ ਆਟੇ 'ਚ ਮਿਲਾ ਕੇ ਹਰਬਲ ਕਲਰ ਤਿਆਰ ਕਰਦੀਆਂ ਹਨ। ਹਲਦਵਾਨੀ ਦੇ ਹਰਿਆਨਪੁਰ ਪਿੰਡ 'ਚ ਇਹ ਸਮੂਹ ਚੱਲਦਾ ਹੈ, ਜਿਸ 'ਚ ਪਿੰਡ ਦੀਆਂ ਔਰਤਾਂ ਹੋਲੀ ਤੋਂ ਇਕ ਮਹੀਨੇ ਪਹਿਲਾਂ ਹੀ ਤਿਆਰੀ 'ਚ ਜੁਟ ਜਾਂਦੀਆਂ ਹਨ। ਹੋਲੀ ਆਉਂਦੇ ਹੀ ਹਰਬਲ ਰੰਗਾਂ ਦੀ ਡਿਮਾਂਡ ਵਧ ਜਾਂਦੀ ਹੈ।

ਇਨ੍ਹਾਂ ਔਰਤਾਂ ਕੋਲ ਉਤਰਾਖੰਡ ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼ ਤੋਂ ਲੈ ਕੇ ਬੈਂਗਲੁਰੂ ਤੱਕ ਦੇ ਦੁਕਾਨਦਾਰਾਂ ਦੇ ਆਰਡਰ ਆਉਂਦੇ ਹਨ। ਹਰਬਲ ਕਲਰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਚਮੜਕੀ 'ਤੇ ਕੋਈ ਬੁਰਾ ਅਸਰ ਨਹੀਂ ਪਾਉਂਦਾ, ਸਰੀਰ ਦੇ ਅੰਦਰ ਜਾਣ 'ਤੇ ਵੀ ਇਸ ਦਾ ਕੋਈ ਨੁਕਸਾਨ ਨਹੀਂ ਹੈ। ਸਮੂਹ ਰਾਹੀਂ ਹਰਬਲ ਰੰਗਾਂ ਦਾ ਕਾਰੋਬਾਰ ਕਰ ਕੇ ਔਰਤਾਂ ਨੇ ਖੁਦ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਇਆ ਹੈ। ਰੰਗ ਬਣਾਉਣ ਤੋਂ ਲੈ ਕੇ ਉਸ ਦੀ ਪੈਕਿੰਗ ਅਤੇ ਸਪਲਾਈ ਤੱਕ ਦਾ ਸਾਰਾ ਕੰਮ ਔਰਤਾਂ ਨੇ ਆਪਣੇ ਹੱਥ 'ਚ ਲੈ ਰੱਖਿਆ ਹੈ।

DIsha

This news is Content Editor DIsha