ਵਿਕਾਸ ਦੁਬੇ ਨੂੰ ਉਜੈਨ ਤੋਂ ਕਾਨਪੁਰ ਲੈ ਕੇ ਆ ਰਹੀ SUV 'ਤੇ ਸਵਾਰ ਕਾਂਸਟੇਬਲ ਕੋਰੋਨਾ ਪਾਜ਼ੇਟਿਵ

07/12/2020 12:02:40 PM

ਕਾਨਪੁਰ (ਭਾਸ਼ਾ)— ਕਾਨਪੁਰ (ਭਾਸ਼ਾ)— ਖੂੰਖਾਰ ਬਦਮਾਸ਼ ਵਿਕਾਸ ਦੁਬੇ ਨੂੰ ਉਜੈਨ ਤੋਂ ਕਾਨਪੁਰ ਲੈ ਕੇ ਆ ਰਹੀ ਪੁਲਸ ਟੀਮ 'ਚ ਸ਼ਾਮਲ ਇਕ ਕਾਂਸਟੇਬਲ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜੋ ਕਿ ਐੱਸ. ਯੂ. ਵੀ. 'ਤੇ ਸਵਾਰ ਸੀ। ਇਕ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਕਾਂਸਟੇਬਲ ਦੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਣ ਦੀ ਖ਼ਬਰ ਆਈ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਕਤ ਵਾਹਨ 'ਚ 4 ਹੋਰ ਪੁਲਸ ਮੁਲਾਜ਼ਮ ਸਵਾਰ ਸਨ। ਕਾਂਸਟੇਬਲ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਸਾਥੀ ਪੁਲਸ ਮੁਲਾਜ਼ਮ ਅਤੇ ਸੰਪਰਕ ਵਿਚ ਆਏ ਹੋਰ ਲੋਕਾਂ ਨੂੰ ਵੀ ਵਾਇਰਸ ਦਾ ਖ਼ਤਰਾ ਪੈਦਾ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ 'ਵਿਕਾਸ ਦੁਬੇ', ਗ੍ਰਿਫ਼ਤਾਰੀ ਦੇ 24 ਘੰਟੇ ਅੰਦਰ ਢੇਰ

ਵਿਕਾਸ ਨੂੰ ਉਜੈਨ ਤੋਂ ਲੈ ਕੇ ਆ ਰਹੀ ਐੱਸ. ਯੂ. ਵੀ. ਕਾਨਪੁਰ ਦੇ ਨੇੜੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਸੀ। ਇਸ  ਤੋਂ ਬਾਅਦ ਉਸ ਨੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਨੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਸੀ ਪਰ ਵਿਕਾਸ ਨਹੀਂ ਮੰਨਿਆ ਤਾਂ ਪੁਲਸ ਨੇ ਉਸ ਦਾ ਐਨਕਾਊਂਟਰ ਕੀਤਾ। ਪੀੜਤ ਕਾਂਸਟੇਬਲ ਨੂੰ ਵੀ ਐਨਕਾਊਂਟਰ ਵਿਚ ਸੱਟਾਂ ਲੱਗੀਆਂ ਹਨ। ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ

ਇਹ ਵੀ ਪੜ੍ਹੋ: ਵਿਕਾਸ ਦੁਬੇ ਨੂੰ ਲੈ ਕੇ ਜਾ ਰਹੀ ਗੱਡੀ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ, STF ਨੇ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਕਾਨਪੁਰ ਵਿਚ 8 ਪੁਲਸ ਮੁਲਾਜ਼ਮਾਂ ਦਾ ਕਾਤਲ ਵਿਕਾਸ ਦੁਬੇ ਲੁਕ-ਛਿਪ ਕੇ ਮੱਧ ਪ੍ਰਦੇਸ਼ ਦੇ ਉਜੈਨ ਦੌੜ ਗਿਆ ਸੀ। ਉਸ ਨੂੰ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਕਾਸ ਨੂੰ ਉਜੈਨ ਤੋਂ ਕਾਨਪੁਰ ਲਿਆਉਣ ਲਈ ਉੱਤਰ ਪ੍ਰਦੇਸ਼ ਪੁਲਸ ਅਤੇ ਸਪੈਸ਼ਲ ਟਾਕਸ ਫੋਰਸ (ਐੱਸ. ਟੀ. ਐੱਫ.) ਦੀ ਇਕ ਟੀਮ ਗਈ ਸੀ ਪਰ ਉਜੈਨ ਤੋਂ ਵਿਕਾਸ ਨੂੰ ਲੈ ਕੇ ਆਉਂਦੇ ਸਮੇਂ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੇ ਦੌੜਨ ਦੀ ਕੋਸ਼ਿਸ਼ ਕਰਨ 'ਤੇ ਪੁਲਸ ਅਤੇ ਐੱਸ. ਟੀ. ਐੱਫ. ਨੇ ਉਸ ਨੂੰ ਐਨਕਾਊਂਟਰ ਵਿਚ ਮਾਰ ਦਿੱਤਾ ਸੀ।


Tanu

Content Editor

Related News