ਵਿਕਾਸ ਦੁਬੇ ਦੀ ਮੌਤ ''ਤੇ ਪ੍ਰਿਯੰਕਾ ਦਾ ਟਵੀਟ- ਅਪਰਾਧੀ ਦਾ ਅੰਤ ਹੋ ਗਿਆ, ਸੁਰੱਖਿਆ ਦੇਣ ਵਾਲਿਆਂ ਦਾ ਕੀ?

07/10/2020 12:35:19 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਗੈਂਗਸਟਰ ਵਿਕਾਸ ਦੁਬੇ ਦੇ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਸਵਾਲ ਕੀਤਾ ਕਿ ਅਪਰਾਧੀ ਦਾ ਤਾਂ ਅੰਤ ਹੋ ਗਿਆ ਪਰ ਉਸ ਦੇ ਅਪਰਾਧ ਨੂੰ ਸੁਰੱਖਿਆ ਦੇਣ ਵਾਲਿਆਂ ਦਾ ਕੀ ਹੋ ਰਿਹਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ,''ਅਪਰਾਧੀ ਦਾ ਅੰਤ ਹੋ ਗਿਆ, ਅਪਰਾਧ ਅਤੇ ਉਸ ਨੂੰ ਸੁਰੱਖਿਆ ਦੇਣ ਵਾਲੇ ਲੋਕਾਂ ਦਾ ਕੀ।'' ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਵਿਕਾਸ ਦੁਬੇ ਮੁਕਾਬਲੇ 'ਚ ਮਾਰਿਆ ਗਿਆ। ਕਈ ਲੋਕਾਂ ਨੇ ਪਹਿਲਾਂ ਹੀ ਇਹ ਖਦਸ਼ਾ ਜਤਾਇਆ ਸੀ ਪਰ ਕਈ ਸਵਾਲ ਛੁੱਟ ਗਏ।''

ਉਨ੍ਹਾਂ ਨੇ ਇਸ ਸੰਬੰਧ 'ਚ ਸਰਕਾਰ ਤੋਂ ਪੁੱਛਿਆ, ਜੇਕਰ ਉਸ ਨੇ ਦੌੜਨਾ ਹੀ ਸੀ ਤਾਂ ਉਜੈਨ 'ਚ ਸਰੰਡਰ ਹੀ ਕਿਉਂ ਕੀਤਾ। ਉਸ ਅਪਰਾਧੀ ਕੋਲ ਕੀ ਰਾਜ਼ ਸੀ ਜੋ ਸੱਤਾ-ਸ਼ਾਸਨ ਨਾਲ ਗਠਜੋੜ ਨੂੰ ਉਜਾਗਰ ਕਰਦੇ। ਪਿਛਲੇ 10 ਦਿਨਾਂ ਦੀ ਕਾਲ ਡਿਟੇਲ ਜਾਰੀ ਕਿਉਂ ਨਹੀਂ।'' ਦੱਸਣਯੋਗ ਹੈ ਕਿ 8 ਪੁਲਸ ਮੁਲਾਜ਼ਮਾਂ ਦੇ ਕਾਤਲ 5 ਲੱਖ ਰੁਪਏ ਦੇ ਇਨਾਮੀ ਵਿਕਾਸ ਨੂੰ ਉਜੈਨ ਤੋਂ ਕਾਨਪੁਰ ਲਿਆ ਰਹੀ ਐੱਸ.ਟੀ.ਐੱਫ. ਦੀ ਗੱਡੀ ਪਲਟ ਗਈ ਅਤੇ ਉਸ ਨੇ ਪੁਲਸ ਦਾ ਹਥਿਆਰ ਖੋਹ ਕੇ ਦੌੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮੁਕਾਬਲੇ 'ਚ ਮਾਰ ਦਿੱਤਾ ਗਿਆ।

DIsha

This news is Content Editor DIsha