ਜਹਾਜ਼ ਹਾਦਸੇ ਤੋਂ ਪਹਿਲਾਂ ਦਾ ਵੀਡੀਓ ਵਾਇਰਲ, ਮੌਤ ਤੋਂ ਅਣਜਾਣ ਖ਼ੁਸ਼ ਨਜ਼ਰ ਆ ਰਹੇ ਸਨ UP ਦੇ ਯਾਤਰੀ

01/16/2023 3:38:20 PM

ਗਾਜ਼ੀਪੁਰ (ਭਾਸ਼ਾ)- ਨੇਪਾਲ 'ਚ ਯਤੀ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਕੁਝ ਪਲ ਪਹਿਲਾਂ ਫਲਾਈਟ ਦੇ ਅੰਦਰ ਦਾ ਮਾਹੌਲ ਉਤਸ਼ਾਹਪੂਰਨ ਸੀ, ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਇਕ ਯਾਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ,''ਵਾਹ ਬੇਟਾ! ਵਾਹ ! ਮੌਜ ਕਰ ਦਿੱਤੀ। ਇਸ ਵੀਡੀਓ 'ਚ ਮੋਬਾਈਲ ਕੈਮਰਾ ਕੁਝ ਸਮੇਂ ਲਈ ਸੋਨੂੰ ਜੈਸਵਾਲ 'ਤੇ ਵੀ ਕੇਂਦਰਿਤ ਰਿਹਾ, ਜਿਸ ਨੇ ਪੀਲੇ ਰੰਗ ਦੀ ਫੁੱਲ ਸਲੀਵ ਟੀ-ਸ਼ਰਟ ਪਾਈ ਹੋਈ ਸੀ। ਹਾਲਾਂਕਿ 1.02 ਮਿੰਟ ਦੀ ਇਸ ਵੀਡੀਓ 'ਚ ਕੁਝ ਸਕਿੰਟਾਂ ਬਾਅਦ ਚੀਕਣ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇਕ ਵੀਡੀਓ 'ਚ, ਜਹਾਜ਼ ਦੇ ਅੰਦਰ ਕੈਮਰਾ ਘੁੰਮਦਾ ਹੈ, ਹਵਾਈ ਜਹਾਜ਼ ਦਾ ਇਕ ਖੰਭ ਦਿਖਾਈ ਦੇ ਰਿਹਾ ਹੈ। ਫਿਰ ਜਹਾਜ਼ ਦੇ ਅੰਦਰ ਅਚਾਨਕ ਰੌਲਾ ਪੈਂਦਾ ਹੈ ਅਤੇ ਕੈਮਰਾ ਧੁੰਦਲੇ ਦ੍ਰਿਸ਼ਾਂ ਨੂੰ ਕੈਦ ਕਰਦਾ ਹੈ। 

ਇਹ ਵੀ ਪੜ੍ਹੋ : ਪੁੱਤ ਹੋਣ ਦੀ ਖ਼ੁਸ਼ੀ 'ਚ ਪਸ਼ੂਪਤੀਨਾਥ ਮੰਦਰ ਗਿਆ ਸੀ ਸੋਨੂੰ, ਜਹਾਜ਼ ਹਾਦਸੇ ਨੇ ਪਰਿਵਾਰ ਨੂੰ ਦਿੱਤੇ ਡੂੰਘੇ ਜ਼ਖ਼ਮ

ਦੱਸਣਯੋਗ ਹੈ ਕਿ ਐਤਵਾਰ ਨੂੰ ਯਤੀ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਨੇਪਾਲ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 5 ਭਾਰਤੀਆਂ ਸਮੇਤ ਘੱਟੋ-ਘੱਚ 68 ਲੋਕਾਂ ਦੀ ਮੌਤ ਹੋ ਗਈ। ਭਾਰਤੀਆਂ ਦੀ ਪਛਾਣ ਅਭਿਸ਼ੇਕ ਕੁਸ਼ਵਾਹਾ (25), ਵਿਸ਼ਾਲ ਸ਼ਰਮਾ (22), ਅਨਿਲ ਕੁਮਾਰ ਰਾਜਭਰ (27), ਸੋਨੂੰ ਜਾਇਸਵਾਲ (35) ਅਤੇ ਸੰਜੇ ਜਾਇਸਵਾਲ ਵਜੋਂ ਹੋਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਵਾਸੀ ਸਨ। ਹਾਦਸੇ ਦਾ ਸ਼ਿਕਾਰ ਹੋਏ ਏ.ਟੀ.ਆਰ.-72 ਜਹਾਜ਼ 'ਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ 72 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 68 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha