ਸੁਨਹਿਰੀ ਜਿੱਤ ਦਾ ਸਾਲ: JKLI ਨੂੰ 1971 ਦੇ ਭਾਰਤ-ਪਾਕਿ ਜੰਗ ਦੀ ਯਾਦ ’ਚ ਮਿਲੀ ‘ਵਿਕਟਰੀ ਫਲੇਮ’

06/21/2021 12:50:17 PM

ਸ਼੍ਰੀਨਗਰ— 1971 ਦੀ ਜੰਗ ’ਚ ਪਾਕਿਸਤਾਨ ’ਤੇ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ਦੇ ਜਸ਼ਨ ਦੇ ਰੂਪ ਵਿਚ ਸ਼੍ਰੀਨਗਰ ਵਿਚ ਜੰਮੂ ਅਤੇ ਕਸ਼ਮੀਰ ਲਾਈਟ ਇੰਫੈਂਟਰੀ (ਜੇ. ਕੇ. ਐੱਲ. ਆਈ.) ਰੈਜੀਮੈਂਟ ਸੈਂਟਰ ’ਚ ਫ਼ੌਜੀਆਂ ਅਤੇ ਜੰਗ ਦੇ ਦਿੱਗਜ਼ਾਂ ਨੇ ਐਤਵਾਰ ਨੂੰ ‘ਵਿਕਟਰੀ ਫਲੇਮ’ (ਜੇਤੂ ਜਵਾਲਾ) ਪ੍ਰਾਪਤ ਕੀਤੀ। ਇਸ ਆਯੋਜਨ ਦੀ ਯਾਦ ਵਿਚ ਆਰਮੀ ਬੈਂਡਸ ਨੇ ਮਾਰਸ਼ਲ ਸੰਗੀਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਵਿਕਟਰੀ ਫਲੇਮ ਨੂੰ ਗਾਰਡ ਆਫ਼ ਆਨਰ, ਦਿੱਗਜ਼ਾਂ ਅਤੇ ਵੀਰ ਨਾਰੀਆਂ ਨੂੰ ਵਧਾਈ ਦਿੱਤੀ ਗਈ। ਜੇ. ਕੇ. ਐੱਲ. ਆਈ. ਰੈਜੀਮੈਂਟ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਦੱਸ ਦੇਈਏ ਕਿ ਅਸੀਂ 16 ਦਸੰਬਰ ਨੂੰ ਕਾਰਗਿਲ ਜੰਗ ਦੇ ਮੌਕੇ ਨੂੰ ਵਿਜੇ ਦਿਵਸ ਦੇ ਰੂਪ ’ਚ ਮਨਾਉਂਦੇ ਹਾਂ। ਇਸ ਸਾਲ ਅਸੀਂ 1971 ਦੀ ਜੰਗ ਦੇ 50 ਸਾਲ ਪੂਰੇ ਹੋਣ ਨੂੰ ‘ਸੁਨਹਿਰੀ ਜਿੱਤ ਦਾ ਸਾਲ’ ਦੇ ਰੂਪ ’ਚ ਮਨਾਉਣ ਦਾ ਫ਼ੈਸਲਾ ਲਿਆ ਹੈ। ‘ਵਿਕਟਰੀ ਫਲੇਮ’ (ਜੇਤੂ ਜਵਾਲਾ) ਨੂੰ ਅੱਜ ਜੇ. ਕੇ. ਐੱਲ. ਆਈ. ਰੈਜੀਮੈਂਟਲ ਸੈਂਟਰ ਲਿਆਂਦਾ ਗਿਆ ਹੈ। ਜੰਗ ਦੇ ਦਿੱਗਜ਼ਾਂ ਅਤੇ ਫ਼ੌਜੀਆਂ ਨੇ ਇਸ ਦਾ ਸਵਾਗਤ ਕੀਤਾ। ‘ਬ੍ਰਗਟ ਐੱਸ. ਸੇਠ, ਕਮਾਂਡੇਂਟ ਜੇ. ਕੇ. ਐੱਲ. ਆਈ. ਸੈਂਟਰ, ਰੰਗਰਥ ਨੇ ਕਿਹਾ ਕਿ ਸਾਡੀ ਰੈਜੀਮੈਂਟ ਨੂੰ 3 ਯੁੱਧ ਸਨਮਾਨ ਅਤੇ 28 ਵੀਰਤਾ ਪੁਰਸਕਾਰ ਮਿਲੇ। ਮੈਨੂੰ ਖੁਸ਼ੀ ਹੈ ਕਿ ਇਕ ਫ਼ੌਜੀ ਦੇ ਰੂਪ ਵਿਚ ਸਾਨੂੰ 1971 ਦੇ ਯੁੱਧ ਹੀਰੋ ਅਤੇ ਵੀਰ ਨਾਰੀਆਂ ਦਾ ਸਨਮਾਨ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੀ ਸ਼ਹਾਦਤ ਅਤੇ ਵੀਰਤਾ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ।

ਉੱਥੇ ਹੀ ਜੰਗ ਦੇ ਦਿੱਗਜ਼, ਮੁਹੰਮਦ ਮੁੰਦਰ ਸ਼ੇਖ ਇਹ ਬੋਲਦੇ ਹੋਏ ਭਾਵੁਕ ਹੋ ਗਏ ਕਿ ਕਿਵੇਂ ਉਨ੍ਹਾਂ ਨੇ ਹੋਰ ਭਾਰਤੀ ਫ਼ੌਜ ਦੇ ਫ਼ੌਜੀਆਂ ਨਾਲ 1971 ਦੇ ਭਾਰਤ-ਪਾਕਿ ਜੰਗ ਵਿਚ ਉਨ੍ਹਾਂ ਦੀ ਸਥਿਤੀ ’ਤੇ ਕਬਜ਼ਾ ਕਰਨ ਤੋਂ ਬਾਅਦ ਜ਼ਖਮੀ ਪਾਕਿਸਤਾਨੀ ਫ਼ੌਜੀਆਂ ਦੀ ਮਦਦ ਕੀਤੀ। ਅਸੀਂ 1971 ਵਿਚ ਪਾਕਿਸਤਾਨ ਨੂੰ ਹਰਾਇਆ। ਅਸੀਂ ਜੰਮੂ ਤਵੀ ਨੂੰ ਪਾਰ ਕੀਤਾ। ਅਸੀਂ ਇਕ ਅਜਿਹੇ ਦੇਸ਼ ਦੇ ਜਵਾਨ ਨਹੀਂ ਹਾਂ, ਜੋ ਅਨੈਤਿਕ ਰੂਪ ਨਾਲ ਬਦਲਾ ਲੈਂਦਾ ਹੈ। ਅਸੀਂ ਆਪਣੇ ਦੇਸ਼ ਦੀ ਰਾਖੀ ਲਈ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਂ ਇੱਥੇ ਆਇਆ ਹਾਂ। ਮੈਨੂੰ ਖੁਸ਼ੀ ਹੈ, 50 ਸਾਲ ਬੀਤ ਚੁੱਕੇ ਹਨ। ਮੈਂ ਇਸ ਸਮਾਰਕ ਸਮਾਰੋਹ ਲਈ ਧੰਨਵਾਦੀ ਹਾਂ। 

Tanu

This news is Content Editor Tanu