ਪੁਲਵਾਮਾ ਹਮਲੇ ਨੂੰ ਲੈ ਕੇ ਉਪ-ਰਾਸ਼ਟਰਪਤੀ ਨਾਇਡੂ ਨੇ ਦਿੱਤਾ ਇਹ ਬਿਆਨ

02/22/2019 6:29:29 PM

ਵੇਕਟਾਚਲਮ–ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕੀਤੇ ਬਿਨਾਂ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਸਿਆਸਤ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ।ਉਨ੍ਹਾਂ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਅਜਿਹੇ ਮੁੱਦੇ ਹਨ, ਜਿਨ੍ਹਾਂ 'ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਦਾ ਸੰਕੇਤ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਪਿੱਛੋਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਵਲ ਸੀ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਮੁਫਤ 'ਚ ਤੋਹਫੇ ਵੰਡਣ ਨਾਲ ਨਹੀਂ ਜਿੱਤੀਆਂ ਜਾ ਸਕਦੀਆਂ, ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਅਤੇ ਨਾਅਰਿਆਂ ਨਾਲ ਵੀ ਨਹੀਂ ਜਿੱਤੀਆਂ ਜਾ ਸਕਦੀਆਂ, ਚੋਣਾਂ ਤਾਂ ਜ਼ਮੀਨੀ ਪੱਧਰ 'ਤੇ ਉਤਰ ਕੇ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਵਿਕਾਸ ਨਾਲ ਹੀ ਜਿੱਤੀਆਂ ਜਾ ਸਕਦੀਆਂ ਹਨ।

ਨਾਇਡੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਰਾਜਨੀਤੀ 'ਚ ਆਉਣ ਲਈ ਰੋਕਦੇ ਹਨ। ਆਪਣੇ ਬੱਚਿਆਂ ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਅਤੇ ਉਨ੍ਹਾਂ ਲਈ ਸੇਵਾ ਭਾਵਨਾ ਨਾਲ ਕੰਮ ਕਰਨ ਨੂੰ ਕਿਹਾ ਹੈ। ਰਾਜਨੀਤਿਕ ਵੰਸ਼ਵਾਦ ਠੀਕ ਨਹੀਂ ਹੈ ਪਰ ਸੇਵਾ ਦੇ ਖੇਤਰ 'ਚ ਵੰਸ਼ਵਾਦ 'ਚ ਕੋਈ ਬੁਰਾਈ ਨਹੀਂ ਹੈ। ਜੇਕਰ ਕਿਸੇ ਡਾਕਟਰ ਦਾ ਬੇਟਾ ਡਾਕਟਰ ਬਣ ਤੇ ਸੇਵਾ ਕਰਦਾ ਹੈ ਤਾਂ ਇਸ 'ਚ ਕੀ ਬੁਰਾ ਹੈ? ਉਪ-ਰਾਸ਼ਟਰਪਤੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾ ਦੀ ਪੁੱਤਰੀ ਆਈ ਦੀਪਾ ਤੋਂ ਪੁੱਛਿਆ ਕੀ ਉਹ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੀ, ਲੀਡਰ ਨਹੀਂ ਬਣਨਾ ਚਾਹੁੰਦੀ ਹੈ। ਇਸ 'ਤੇ ਦੀਪਾ ਨੇ ਰਾਜਨੀਤੀ 'ਚ ਆਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕੀ ਹੋਰ ਖੇਤਰਾਂ 'ਚ ਕੰਮ ਕਰਨ ਵਾਲੇ ਲੀਡਰ ਨਹੀਂ ਹੁੰਦੇ ਹਨ।

Iqbalkaur

This news is Content Editor Iqbalkaur