ਦੂਜੇ ਵਿਸ਼ਵ ਯੁੱਧ ''ਚ ਭਾਰਤ ''ਚ ਸੇਵਾ ਦੇ ਚੁੱਕੇ ਸਾਬਕਾ ਫੌਜੀ ਨੇ ਜਤਾਈ ਯਾਤਰਾ ਕਰਨ ਦੀ ਇੱਛਾ

05/17/2020 2:06:12 AM

ਲੰਡਨ (ਭਾਸ਼ਾ) - ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਸੇਵਾ ਦੇ ਚੁੱਕੇ 100 ਸਾਲਾ ਇਕ ਸਾਬਕਾ ਫੌਜੀ ਨੇ ਕਿਹਾ ਹੈ ਕਿ ਲਾਕਡਾਊਨ ਤੋਂ ਬਾਅਦ ਉਹ ਫਿਰ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹਨ। ਲਾਕਡਾਊਨ ਤੋਂ ਬਾਅਦ ਉਨ੍ਹਾਂ ਦੀਆਂ ਕੁਝ ਇੱਛਾਵਾਂ ਵਿਚ ਇਹ ਵੀ ਸ਼ਾਮਲ ਹੈ। ਸਾਬਕਾ ਫੌਜੀ ਟਾਮ ਮੂਰ ਕੋਰੋਨਾਵਾਇਰਸ ਮਰੀਜ਼ਾਂ ਦੀ ਮਦਦ ਲਈ ਧਨ ਜੁਟਾਉਣ ਦੇ ਅਭਿਆਨ ਦੇ ਤਹਿਤ ਆਪਣੇ ਬਗੀਚੇ ਵਿਚ ਚੱਕਰ ਕੱਟ ਕੇ ਇੰਟਰਨੈਟ ਸਨਸਨੀ ਬਣ ਚੁੱਕੇ ਹਨ।

ਮੂਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਇੰਜੀਨੀਅਰ ਦੇ ਤੌਰ 'ਤੇ ਸੇਵਾ ਦਿੱਤੀ ਸੀ। ਉਹ ਡਿਊਫ ਆਫ ਵੇਲਿੰਗਟਨ ਦੇ ਰੈਜ਼ੀਮੈਂਟ ਵਿਚ ਸਨ। ਦਿ ਟਾਈਮਸ ਨੂੰ ਦਿੱਤੇ ਇਕ ਇੰਟਰਵਿਊ ਵਿਚ ਮੂਰ ਨੇ ਕੋਰੋਨਾਵਾਇਰਸ ਲਾਕਡਾਊਨ ਹਟਾਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਰਤ ਦੀ ਯਾਤਰਾ ਕਰਨ ਦੀ ਇੱਛਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਫਿਰ ਤੋਂ ਭਾਰਤ ਜਾਣਾ ਪਸੰਦ ਕਰਾਂਗਾ। ਉਨ੍ਹਾਂ ਨੇ ਪਿਛਲੇ ਮਹੀਨੇ ਹੀ ਆਪਣਾ 100ਵਾਂ ਜਨਮਦਿਨ ਮਨਾਇਆ ਹੈ। ਮੂਰ ਨੇ ਐਨ. ਐਚ. ਐਸ. ਚੈਰਿਟੀ ਟੂਗੈਦਰ ਲਈ 3.3 ਕਰੋੜ ਪਾਉਂਡ ਇਕੱਠੇ ਕੀਤੇ ਹਨ।

Karan Kumar

This news is Content Editor Karan Kumar