ਵੈਂਟੀਲੇਂਟਰ ''ਤੇ ਹੈ ਓਨਾਵ ਰੇਪ ਪੀੜਤਾ, ਸਿੰਧੀਆ ਨੇ ਟਵੀਟ ਕਰ ਕੀਤਾ ਮੌਤ ਦਾ ਐਲਾਨ

07/30/2019 6:05:28 PM

ਲਖਨਊ— ਓਨਾਵ ਰੇਪ ਕੇਸ ਦੀ ਪੀੜਤਾ ਇਸ ਸਮੇਂ ਲਖਨਊ ਦੇ ਕੇ.ਜੀ.ਐੱਮ.ਯੂ. 'ਚ ਭਰਤੀ ਹੈ। ਐਤਵਾਰ ਨੂੰ ਇਕ ਟਰੱਕ ਨੇ ਰਾਏਬਰੇਲੀ ਦੇ ਰਸਤੇ 'ਚ ਪੀੜਤਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ, ਜਿਸ 'ਚ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਹਾਲੇ ਪੀੜਤਾ ਵੈਂਟੀਲੇਟਰ 'ਤੇ ਹੈ ਪਰ ਇਸ ਦਰਮਿਆਨ ਕਾਂਗਰਸ ਨੇਤਾ ਜੋਤੀਰਾਦਿੱਤਿਯ ਸਿੰਧੀਆ ਨੇ ਟਵਿੱਟਰ 'ਤੇ ਲਿਖ ਦਿੱਤਾ ਕਿ ਓਨਾਵ ਦੀ ਪੀੜਤਾ ਨੇ ਲੰਬੇ ਸੰਘਰਸ਼ ਤੋਂ ਬਾਅਦ ਦਮ ਤੋੜ ਦਿੱਤਾ। ਹਾਲਾਂਕਿ ਡਾਕਟਰਾਂ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਲੋਕਾਂ ਦੇ ਵਿਰੋਧ ਤੋਂ ਬਾਅਦ ਸਿੰਧੀਆ ਨੇ ਇਹ ਟਵੀਟ ਹਟਾ ਦਿੱਤਾ।PunjabKesari
ਦੁਪਹਿਰ 1.09 ਵਜੇ ਕੀਤਾ ਟਵੀਟ
ਜੋਤੀਰਾਦਿੱਤਿਯ ਨੇ ਮੰਗਲਵਾਰ ਦੁਪਹਿਰ 1.09 ਵਜੇ ਟਵੀਟ ਕੀਤਾ,''ਅੱਜ ਸਿਰਫ਼ ਇਕ 'ਬੇਟੀ' ਨਿਆਂ ਦੀ ਲੜਾਈ ਨਹੀਂ ਹਾਰੀ ਹੈ, ਸਗੋਂ ਨਿਆਂ ਅਤੇ ਕਾਨੂੰਨ ਦੀ ਪੂਰੀ ਵਿਵਸਥਾ ਹਾਰੀ ਹੈ। 'ਓਨਾਵ ਬਲਾਤਕਾਰ ਪੀੜਤਾ' ਨੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਦਮ ਤੋੜ ਦਿੱਤਾ। ਹੁਣ ਵਾਰੀ ਸਾਡੀ ਸਾਰਿਆਂ ਦੀ ਹੈ, ਨਿਆਂ ਦੀ ਇਸ ਲੜਾਈ 'ਚ ਇਸ ਬੇਟੀ ਨੂੰ ਇਨਸਾਫ਼ ਦਿਵਾਉਣ ਦੀ।'' ਉਨ੍ਹਾਂ ਨੇ ਅੱਗੇ ਲਿਖਿਆ ਕਿ ਯੋਗੀ ਜੀ, ਬੇਟੀ ਬਚਾਓ ਨਾਅਰਾ ਉਦੋਂ ਸਾਰਥਕ ਹੋਵੇਗਾ, ਜਦੋਂ ਦੋਸ਼ੀਆਂ 'ਤੇ ਇੰਨੀ ਸਖਤ ਕਾਰਵਾਈ ਹੋਵੇ ਕਿ ਕੋਈ ਦੂਜਾ ਇਸ ਤਰ੍ਹਾਂ ਦੇ ਜ਼ੁਰਮ ਕਰਨ ਦੀ ਹਿੰਮਤ ਨਾ ਕਰੇ।
 

ਟਵੀਟ 'ਤੇ ਲੋਕਾਂ ਨੇ ਕੀਤੇ ਸਵਾਲ
ਹਾਲਾਂਕਿ ਜੋਤੀਰਾਦਿੱਤਿਯ ਦੇ ਇਸ ਟਵੀਟ 'ਤੇ ਹੀ ਲੋਕਾਂ ਨੇ ਸਵਾਲ ਖੜ੍ਹੇ ਕਰ ਦਿੱਤੇ, ਕਿਉਂਕਿ ਡਾਕਟਰਾਂ ਵਲੋਂ ਤਾਜ਼ਾ ਮੈਡੀਕਲ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਪੀੜਤਾ ਦੀ ਹਾਲਤ ਹੈ ਉਹ ਹਾਲੇ ਵੀ ਵੈਂਟੀਲੇਟਰ 'ਤੇ ਹੈ। ਮੈਡੀਕਲ ਬੁਲੇਟਿਨ ਅਨੁਸਾਰ,''ਪੀੜਤਾ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਹੈ ਅਤੇ ਲਗਾਤਾਰ ਡਾਕਟਰਾਂ ਵਲੋਂ ਕੋਸ਼ਿਸ਼ ਜਾਰੀ ਹੈ ਕਿ ਭਾਜਪਾ ਨੂੰ ਕਾਬੂ 'ਚ ਲਿਆਂਦਾ ਜਾਵੇ।'' ਕਈ ਲੋਕਾਂ ਨੇ ਸਿੰਧੀਆ ਦੇ ਟਵੀਟ ਦੇ ਜਵਾਬ 'ਚ ਸਵਾਲ ਵੀ ਖੜ੍ਹਾ ਕੀਤਾ ਕਿ ਉਹ ਹਾਲੇ ਵੀ ਜਿਉਂਦੀ ਹੈ ਅਤੇ ਤੁਸੀਂ ਗਲਤ ਟਵੀਟ ਕਰ ਰਹੇ ਹੋ। ਇਸ ਤੋਂ ਬਾਅਦ ਸਿੰਧੀਆ ਨੇ ਟਵੀਟ ਹਟਾ ਦਿੱਤਾ।
 

ਕਈ ਨੇਤਾ ਪਹੁੰਚ ਰਹੇ ਹਨ ਮੁਲਾਕਾਤ ਕਰਨ
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲਖਨਊ ਦੇ ਟਰਾਮਾ ਸੈਂਟਰ 'ਚ ਪੀੜਤਾ ਨਾਲ ਮੁਲਾਕਾਤ ਕਰਨ ਲਗਾਤਾਰ ਨੇਤਾ ਪਹੁੰਚ ਰਹੇ ਹਨ। ਸਪਾ ਦੇ ਮੁਖੀ ਅਖਿਲੇਸ਼ ਯਾਦਵ, ਉੱਤਰ ਪ੍ਰਦੇਸ਼ ਦੇ ਡਿਪਟੀ ਸੀ.ਐੱਮ. ਦਿਨੇਸ਼ ਸ਼ਰਮਾ ਮੰਗਲਵਾਰ ਸਵੇਰੇ ਮੁਲਾਕਾਤ ਕਰਨ ਪਹੁੰਚੇ ਸਨ।


DIsha

Content Editor

Related News