ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਮਹਿੰਗੀ, ਇਲੈਕਟ੍ਰਿਕ ਕਾਰਾਂ 'ਤੇ ਲੱਗੇਗਾ ਜੀਵਨ ਭਰ ਲਈ ਟੈਕਸ

03/08/2024 6:12:19 PM

ਮੁੰਬਈ - ਕਰਨਾਟਕ ਸਰਕਾਰ ਜਲਦੀ ਹੀ ਵਾਹਨਾਂ ਦਾ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਝਟਕਾ ਦੇਣ ਜਾ ਰਹੀ ਹੈ। ਸੂਬੇ ਵਿੱਚ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋਣ ਜਾ ਰਹੀ ਹੈ।

ਦਰਅਸਲ ਸੂਬੇ ਵਿੱਚ ਕਰਨਾਟਕ ਮੋਟਰ ਵਹੀਕਲ ਟੈਕਸੇਸ਼ਨ (ਸੋਧ) ਐਕਟ, 2024 ਨੂੰ ਰਾਜਪਾਲ ਥਾਵਰਚੰਦ ਗਹਿਲੋਤ ਤੋਂ ਹਰੀ ਝੰਡੀ ਮਿਲ ਗਈ ਹੈ। ਇਸ ਤੋਂ ਬਾਅਦ ਨਵੇਂ ਕਾਨੂੰਨ ਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਸ ਦੇ ਤਹਿਤ ਕਰਨਾਟਕ ਮੋਟਰ ਟਰਾਂਸਪੋਰਟ ਅਤੇ ਹੋਰ ਸਬੰਧਤ ਵਰਕਰ ਸਮਾਜਿਕ ਸੁਰੱਖਿਆ ਅਤੇ ਭਲਾਈ ਫੰਡ ਲਈ ਵਾਹਨਾਂ 'ਤੇ 3 ਫੀਸਦੀ ਵਾਧੂ ਸੈੱਸ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ :     ਪੈਸਿਆਂ ਦੇ ਮਾਮਲੇ ਚ ਘੱਟ ਨਹੀਂ ਹਨ ਮੁਕੇਸ਼ ਅੰਬਾਨੀ ਦੀਆਂ ਭੈਣਾਂ, ਪਰ ਕਿਉਂ ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ ?

ਇਲੈਕਟ੍ਰਿਕ ਵਾਹਨਾਂ 'ਤੇ ਲਗਾਇਆ ਜਾਵੇਗਾ ਲਾਈਫਟਾਈਮ ਟੈਕਸ 

ਟੈਕਸ ਸੋਧ ਰਾਜ ਸਰਕਾਰ ਨੂੰ ਇਲੈਕਟ੍ਰਿਕ ਵਾਹਨਾਂ (ਈਵੀ) 'ਤੇ ਜੀਵਨ ਭਰ ਟੈਕਸ ਇਕੱਠਾ ਕਰਨ ਦਾ ਅਧਿਕਾਰ ਵੀ ਦੇਵੇਗੀ।
ਇਸ ਨਿਯਮ ਦੇ ਤਹਿਤ, 25 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਕਾਰਾਂ, ਜੀਪਾਂ, ਓਮਨੀਬੱਸਾਂ ਅਤੇ ਇਲੈਕਟ੍ਰਿਕ ਨਿੱਜੀ ਸੇਵਾ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਸਮੇਂ ਵਾਹਨ ਦੀ ਕੀਮਤ ਦਾ 10 ਪ੍ਰਤੀਸ਼ਤ ਜੀਵਨ ਭਰ ਟੈਕਸ ਵਸੂਲਿਆ ਜਾਵੇਗਾ।
ਇਲੈਕਟ੍ਰਿਕ ਵਾਹਨਾਂ 'ਤੇ ਲਾਈਫਟਾਈਮ ਟੈਕਸ ਲਗਾਉਣ ਦਾ ਫੈਸਲਾ ਦੇਸ਼ 'ਚ ਪਹਿਲੀ ਵਾਰ ਕਰਨਾਟਕ 'ਚ ਲਿਆ ਗਿਆ ਹੈ।

ਇਹ ਵੀ ਪੜ੍ਹੋ :      ਇਨ੍ਹਾਂ ਵਿਗਿਆਪਨਾਂ ਦੀ ਪ੍ਰਮੋਸ਼ਨ ਨਹੀਂ ਕਰ ਸਕਣਗੇ ਸੈਲਿਬ੍ਰਿਟੀ, ਜਾਰੀ ਹੋਈ Advisory

ਵਾਹਨਾਂ ਦੀ ਵਧੇਗੀ ਕੀਮਤ 

ਦੇਸ਼ 'ਚ ਸਭ ਤੋਂ ਜ਼ਿਆਦਾ 13-20 ਫੀਸਦੀ ਰੋਡ ਟੈਕਸ ਕਰਨਾਟਕ 'ਚ ਇਕੱਠਾ ਹੁੰਦਾ ਹੈ।
ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ, "ਮੌਜੂਦਾ ਸਮੇਂ ਵਿੱਚ, ਅਸੀਂ 11 ਫੀਸਦੀ ਸੈੱਸ ਲਗਾ ਰਹੇ ਹਾਂ, ਜਿਸ ਵਿੱਚ 10 ਫੀਸਦੀ ਬੁਨਿਆਦੀ ਢਾਂਚਾ ਸੈੱਸ ਅਤੇ 1 ਫੀਸਦੀ ਸ਼ਹਿਰੀ ਟਰਾਂਸਪੋਰਟ ਸੈੱਸ ਸ਼ਾਮਲ ਹੈ।"
ਇਸ ਵਾਧੂ ਟੈਕਸ ਤੋਂ ਹੋਣ ਵਾਲਾ ਮਾਲੀਆ ਮੋਟਰ ਟਰਾਂਸਪੋਰਟ ਨਾਲ ਜੁੜੇ ਕਾਮਿਆਂ ਦੀ ਭਲਾਈ 'ਤੇ ਖਰਚ ਕੀਤਾ ਜਾਵੇਗਾ। ਹਾਲਾਂਕਿ, ਵਾਧੂ 3 ਫੀਸਦੀ ਸੈੱਸ ਵਾਹਨਾਂ ਦੀ ਕੁੱਲ ਲਾਗਤ ਨੂੰ ਹੋਰ ਵਧਾ ਦੇਵੇਗਾ।

ਇਹ ਵੀ ਪੜ੍ਹੋ :      Uco Bank 'ਚ 820 ਕਰੋੜ ਦੇ ਲੈਣ-ਦੇਣ ਮਾਮਲੇ 'ਚ CBI ਦੀ ਵੱਡੀ ਕਾਰਵਾਈ, 67 ਥਾਵਾਂ 'ਤੇ ਛਾਪੇਮਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur