ਹਿੰਸਾ ਦੇ ਮਾਹੌਲ 'ਚ ਵੀਰੂ, ਯੋਗੇਸ਼ਵਰ ਅਤੇ ਗੀਤਾ ਫੋਗਾਟ ਨੇ ਕੀਤੀ ਸ਼ਾਂਤੀ ਦੀ ਅਪੀਲ

08/26/2017 6:15:15 PM

ਨਵੀਂ ਦਿੱਲੀ— ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲਿਆਂ 'ਚ ਡੇਰੇ ਦੇ ਸਮਰਥਕਾਂ ਨੇ ਕਾਫੀ ਹਿੰਸਾ ਕੀਤੀ। ਡੇਰਾ ਸਮਰਥਕਾਂ ਨੇ ਗੁੱਸੇ 'ਚ ਆ ਕੇ ਸੁਰੱਖਿਆ ਕਰਮਚਾਰੀਆਂ, ਮੀਡੀਆ ਕਰਮਚਾਰੀਆਂ 'ਤੇ ਵੀ ਹਮਲੇ ਕੀਤੇ।


ਸਮਰਥਕਾਂ ਨੂੰ ਕਾਬੂ 'ਚ ਕਰਨ ਲਈ ਸੁਰੱਖਿਆ ਬਲਾਂ ਦੁਆਰਾ ਕੀਤੀਆਂ ਗਈ ਗੋਲੀਬਾਰੀ 'ਚ 30 ਲੋਕਾਂ ਦੀ ਮੌਤ ਹੋ ਗਈ। ਇਸ 'ਚ 250 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਹਨ।


ਇਹ ਸਭ ਤਦ ਸ਼ੁਰੂ ਹੋਇਆ ਜਦੋਂ ਸੀ.ਬੀ.ਆਈ. ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਗੁਜ਼ਰੇ ਦਿਨ ਵਿਵਾਦ ਨਾਲ ਘਿਰੇ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ 2002 'ਚ ਆਪਣੀ 2 ਭਗਤਨੀਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ ਦਾ ਦੋਸ਼ੀ ਕਰਾਰ ਦਿੱਤਾ। ਇਸ ਮਾਮਲੇ 'ਚ ਰਾਮ ਰਹੀਮ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ।


ਪੰਜਾਬ ਦੇ ਮਨਸੇ, ਬਠਿੰਡਾ, ਪਟਿਆਲਾ, ਫਾਜ਼ਿਲਕਾ ਅਤੇ ਫਿਰੋਜਪੁਰ ਸ਼ਹਿਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਜਗ੍ਹਾਵਾਂ 'ਤੇ ਡੇਰਿਆ ਸੱਚਾ ਸੌਦੇ ਦੇ ਸਮਰਥਕ ਬੇਸਬਰੇ ਹੋ ਕੇ ਸੀ.ਬੀ.ਆਈ. ਦੇ ਫੈਸਲੇ ਦਾ ਇੰਤਜਾਰ ਕਰ ਰਹੇ ਸਨ। ਫੈਸਲਾ ਆਉਂਦੇ ਹੀ ਇਹ ਹਿੰਸਾ 'ਤੇ ਉਤਾਰੂ ਹੋ ਗਏ।
ਪੂਰੇ ਦਿਨ ਇਸ ਸੰਘਰਸ਼ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਬੱਲੇਬਾਜੀ ਵੀਰੇਂਦਰ ਸਹਿਵਾਗ ਨੇ ਟਵੀਟ ਕਰ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਵੀਰੂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸ਼ਾਂਤੀ ਬਣਾਏ ਰੱਖੋ। 


ਯੋਗੇਸ਼ਵਰ ਨੇ ਲਿਖਿਆ ਕਿ ਤੁਸੀ ਸਾਰਿਆਂ ਨੂੰ ਬੇਨਤੀ ਹੈ ਕਿ ਸ਼ਾਂਤੀ ਬਣਾਏ ਰੱਖੋ, ਦੇਸ਼ ਤੋਂ ਵਧਕੇ ਕੋਈ ਨਹੀਂ ਹੋ ਸਕਦਾ। ਇਸ ਲਈ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। 


ਗੀਤਾ ਨੇ ਲਿਖਿਆ ਕਿ ਮੇਰੀ ਅਪੀਲ ਹੈ ਹਰਿਆਣਾ ਅਤੇ ਪੰਜਾਬ ਦੀ ਈਮਾਨਦਾਰ ਜਨਤਾ ਵੀ ਕਾਨੂੰਨ ਦਾ ਸਾਥ ਦੇਵੇ। ਤੁਹਾਡੇ ਸਾਰਿਆਂ ਦੇ ਹਿੱੱਤ 'ਚ ਹੀ ਕਾਨੂੰਨ ਕੰਮ ਕਰ ਰਿਹਾ ਹੈ।