''ਆਪ'' ਵਿਧਾਇਕ ਵੇਦ ਪ੍ਰਕਾਸ਼ ਅਸਤੀਫਾ ਦੇ ਕੇ ਭਾਜਪਾ ''ਚ ਸ਼ਾਮਲ ਹੋਏ

03/27/2017 2:31:34 PM

ਨਵੀਂ ਦਿੱਲੀ— ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ''ਆਪ'' ਨੂੰ ਜ਼ੋਰਦਾਰ ਝਟਕਾ ਲੱਗਾ, ਜਦੋਂ ਬਵਾਨਾ ਤੋਂ ਵਿਧਾਇਕ ਵੇਦ ਪ੍ਰਕਾਸ਼ ਨੇ ਪਾਰਟੀ ਦੇ ਕੰਮਕਾਰ ਕਰਨ ਦੇ ਤਰੀਕੇ ਤੋਂ ਨਾਰਾਜ਼ ਹੋ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰਤਾ ਗ੍ਰਹਿਣ ਕਰ ਲਈ। ਸ਼੍ਰੀ ਵੇਦ ਪ੍ਰਕਾਸ਼ ਨੇ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੂੰ ਸੋਮਵਾਰ ਨੂੰ ਹੀ ਪੱਤਰ ਲਿਖ ਕੇ ਤੁਰੰਤ ਪ੍ਰਭਾਵ ਤੋਂ ਆਪਣਾ ਅਸਤੀਫਾ ਭੇਜ ਦਿੱਤਾ। ਉਨ੍ਹਾਂ ਨੇ ਬਾਅਦ ''ਚ ਪ੍ਰਦੇਸ਼ ਭਾਜਪਾ ਦਫ਼ਤਰ ''ਚ ਪ੍ਰਦੇਸ਼ ਭਾਜਪਾ ਇੰਚਾਰਜ ਸ਼ਾਮ ਜਾਜੂ, ਦਿੱਲੀ ਚੇਅਰਮੈਨ ਮਨੋਜ ਤਿਵਾੜੀ ਅਤੇ ਵਿਧਾਨ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ''ਚ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰ ਲਈ। ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਮਹੀਨੇ 23 ਅਪ੍ਰੈਲ ਨੂੰ ਹੋਣੀਆਂ ਹਨ ਅਤੇ ਇਨ੍ਹਾਂ ਲਈ ਨਾਮਜ਼ਦ ਪ੍ਰਕਿਰਿਆ ਸੋਮਵਾਰ ਤੋਂ ਹੀ ਸ਼ੁਰੂ ਹੋ ਰਹੀ ਹੈ। ਫਿਲਹਾਲ ਤਿੰਨਾਂ ਨਗਰ ਨਿਗਮਾਂ ''ਤੇ ਭਾਜਪਾ ਦਾ ਕਬਜ਼ਾ ਹੈ ਅਤੇ ਉਹ ਤੀਜੀ ਵਾਰ ਨਿਗਮਾਂ ''ਤੇ ਕਾਬਜ਼ ਹੋਣ ਲਈ ਪੂਰਾ ਜ਼ੋਰ ਲਾ ਰਹੀ ਹੈ। 
ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ 25 ਮਾਰਚ ਨੂੰ ਰਾਮਲੀਲਾ ਮੈਦਾਨ ''ਚ ਨਿਗਮ ਚੋਣਾਂ ਦਾ ਸ਼ੰਖ ਵਜਾਉਂਦੇ ਹੋਏ ਇਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ ਭਾਜਪਾ ਦੀ ਜਿੱਤ ਦੀ ਨੀਂਹ ਰੱਖਣ ਵਾਲਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 2015 ''ਚ ਹੋਈਆਂ ਵਿਧਾਨ ਸਭਾ ਚੋਣਾਂ ''ਚ ਭਾਜਪਾ ਦਾ ਜੇਤੂ ਰੱਥ ਦਿੱਲੀ ਆ ਕੇ ਰੁਕ ਗਿਆ ਸੀ। ਵਿਧਾਨ ਸਭਾ ਚੋਣਾਂ ''ਚ ਪਾਰਟੀ 70 ''ਚੋਂ ਸਿਰਫ ਤਿੰਨ ਸੀਟਾਂ ਹੀ ਹਾਸਲ ਕਰ ਸਕੀ ਸੀ। ''ਆਪ'' ਨੂੰ 67 ਸੀਟਾਂ ਮਿਲੀਆਂ ਸਨ ਅਤੇ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ। ਸ਼੍ਰੀ ਗੁਪਤਾ ਨੇ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ''ਚ ਕਿਹਾ ਕਿ ਪਾਰਟੀ ''ਚ ਅੰਦਰੂਨੀ ਲੋਕਤੰਤਰ ਦੀ ਕਮੀ ਹੈ ਅਤੇ ਉਹ ਪਾਰਟੀ ਦੀ ਕਾਰਜਸ਼ੈਲੀ ਤੋਂ ਨਾਰਾਜ਼ ਨਜ਼ਰ ਆਏ। ਵੇਦ ਪ੍ਰਕਾਸ਼ ਨੇ ਕਿਹਾ ਕਿ ਵਿਧਾਨ ਸਭਾ ਦੀ ਮੈਂਬਰਤਾ ਦੇ ਨਾਲ-ਨਾਲ ਉਹ ਪਾਰਟੀ ਅਤੇ ਸਰਕਾਰ ''ਚ ਮਿਲੇ ਸਾਰੇ ਅਹੁਦਿਆਂ ਨੂੰ ਛੱਡ ਰਹੇ ਹਨ। ਪਿਛਲੀਆਂ ਚੋਣਾਂ ''ਚ ਉਨ੍ਹਾਂ ਨੇ ਲਗਭਗ 51 ਹਜ਼ਾਰ ਵੋਟਾਂ ਦੇ ਭਾਰੀ ਅੰਤਰ ਨਾਲ ਜਿੱਤ ਹਾਸਲ ਕੀਤੀ ਸੀ।

Disha

This news is News Editor Disha