ਰਾਹਤ ਸਮੱਗਰੀ ਵੰਡਦੇ ਸਮੇਂ ਡਿੱਗੇ ਵਾਰਾਣਸੀ ਦੇ ਜ਼ਿਲਾ ਅਧਿਕਾਰੀ, 1 NDRF ਜਵਾਨ ਜ਼ਖਮੀ (ਤਸਵੀਰਾਂ)

09/19/2019 4:26:20 PM

ਵਾਰਾਣਸੀ—ਉੱਤਰ ਪ੍ਰਦੇਸ਼ ਦੇ ਵਾਰਣਸੀ 'ਚ ਅੱਜ ਉਸ ਸਮੇਂ ਹਾਦਸਾ ਵਾਪਰ ਗਿਆ, ਜਦ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜ਼ਿਲਾ ਅਧਿਕਾਰੀ (ਡੀ. ਐੱਮ) ਸੁਰੇਂਦਰ ਸਿੰਘ ਵੱਲੋਂ ਰਾਹਤ ਸਮੱਗਰੀ ਵੰਡਣ ਸਮੇਂ ਅਚਾਨਕ ਘਰ ਦੀ ਕੰਧ 'ਤੇ ਜ਼ਿਆਦਾ ਦਬਾਅ ਪੈਣ ਕਾਰਨ ਡਿੱਗ ਗਈ। ਗਨੀਮਤ ਦੀ ਗੱਲ ਹੈ ਕਿ ਸੁਰੇਂਦਰ ਸਿੰਘ ਸਿੱਧੇ ਕਿਸ਼ਤੀ 'ਚ ਡਿੱਗਣ ਕਾਰਨ ਸੰਭਲ ਗਏ ਪਰ ਉਨ੍ਹਾਂ ਦੇ ਨਾਲ ਹੀ ਐੱਨ. ਡੀ. ਆਰ. ਐੱਫ. ਦਾ ਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਵਾਰਾਣਸੀ 'ਚ ਭਾਰੀ ਬਾਰਿਸ਼ ਕਾਰਨ ਗੰਗਾ ਨਦੀ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਆਉਣ ਕਰਕੇ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। 

Iqbalkaur

This news is Content Editor Iqbalkaur