ਸਮਰਥਕ ਨੇ ਬਾਂਹ ’ਤੇ ਬਣਵਾਇਆ ‘ਬੁਲਡੋਜ਼ਰ ਬਾਬਾ’, ਲੋਕ ਬੋਲੇ- ਨਹੀਂ ਵੇਖੀ ਅਜਿਹੀ ਦੀਵਾਨਗੀ

03/12/2022 4:11:30 PM

ਲਖਨਊ (ਭਾਸ਼ਾ)– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ, 2022 ’ਚ ਅਪਰਾਧੀਆਂ ਅਤੇ ਮਾਫੀਆਂ ਖਿਲਾਫ਼ ‘ਬੁਲਡੋਜ਼ਰ’ ਚਲਾਉਣ ਵਾਲੇ ਸਲੋਗਨ ਦੇ ਕੇ ਬਹੁਮਤ ਨਾਲ ਸੱਤਾ ’ਚ ਪਰਤੇ ਯੋਗੀ ਆਦਿੱਤਿਆਨਾਥ ਨੂੰ ਉਨ੍ਹਾਂ ਦੇ ਸਮਰਥਕਾਂ ਨੇ ‘ਬੁਲਡੋਜ਼ਰ ਬਾਬਾ’ ਦਾ ਨਵਾਂ ਨਾਂ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਨੂੰ ਯੋਗੀ ਹੋਣ ਦੇ ਨਾਅਤੇ ਹੁਣ ਤਕ ‘ਮਹਾਰਾਜ ਜੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉੱਤਰ ਪ੍ਰਦੇਸ਼ ’ਚ 7 ਪੜਾਵਾਂ ’ਚ ਪਈਆਂ ਵੋਟਾਂ ਲਈ ਚੋਣ ਪ੍ਰਚਾਰ ਦੌਰਾਨ ਤਮਾਮ ਨੇਤਾਵਾਂ ਨੇ ਵਾਰ-ਵਾਰ ਬੁਲਡੋਜ਼ਰ ਸ਼ਬਦ ਦਾ ਇਸਤੇਮਾਲ ਕੀਤਾ। 


ਹੁਣ ਚੋਣਾਂ ’ਚ ਬਹੁਮਤ ਨਾਲ ਸੱਤਾ ’ਚ ਪਰਤੇ ਯੋਗੀ ਖ਼ੁਦ ਹੀ ਹਿੱਟ ਹੋ ਹੀ ਗਏ, ਨਾਲ ਹੀ ਉਨ੍ਹਾਂ ਦਾ ਬੁਲਡੋਜ਼ਰ ਵੀ ਸੁਪਰਹਿੱਟ ਹੋ ਰਿਹਾ ਹੈ। ਹੁਣ ਜਨਤਾ, ਬੁਲਡੋਜ਼ਰ ਟੈਟੂ ਬਣਵਾ ਕੇ ਯੋਗੀ ਆਦਿੱਤਿਆਨਾਥ ਦਾ ਸਵਾਗਤ ਕਰ ਰਹੀ ਹੈ। ਬੁਲਡੋਜ਼ਰ ਬਾਬਾ ਦਾ ਕਰੇਜ਼ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਲੋਕ ਯੂ. ਪੀ. ਜਿੱਤਣ ਤੋਂ ਬਾਅਦ ਆਪਣੀਆਂ ਬਾਂਹਾਂ ’ਤੇ ਬੁਲਡੋਜ਼ਰ ਟੈਟੂ ਬਣਵਾ ਰਹੇ ਹਨ। ਇੰਨਾ ਹੀ ਨਹੀਂ, ਬੁਲਡੋਜ਼ਰ ਬਾਬਾ ਦਾ ਨਾਂ ਵੀ ਲਿਖਵਾ ਰਹੇ ਹਨ।

ਇਕ ਵੀਡੀਓ ਨਿਊਜ਼ ਏਜੰਸੀ ਨੇ ਟਵਿੱਟਰ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ- ਉੱਤਰ ਪ੍ਰਦੇਸ਼: ਵਾਰਾਨਸੀ ’ਚ ਲੋਕ ਬੁਲਡੋਜ਼ਰ ਦੀ ਤਸਵੀਰ ਵਾਲਾ ਟੈਟੂ ਬਣਵਾਉਂਦੇ ਦਿੱਸੇ। ਰਿਪੋਰਟ ਮੁਤਾਬਕ ਅੱਸੀ ਘਾਟ ’ਤੇ ਟੈਟੂ ਦੀ ਇਕ ਦੁਕਾਨ ਹੈ, ਜਿੱਥੇ ਲੋਕ ਬੁਲਡੋਜ਼ਰ ਦੇ ਅਕਸ ਵਾਲਾ ਟੈਟੂ ਬਣਵਾਉਣ ਦੇ ਨਾਲ ਬੁਲਡੋਜ਼ਰ ਵੀ ਲਿਖਵਾ ਰਹੇ ਹਨ। ਦੱਸ ਦੇਈਏ ਕਿ ਸਾਲ 2017 ’ਚ ਸੱਤਾ ’ਚ ਆਉਣ ਮਗਰੋਂ ਮੁੱਖ ਮੰਤਰੀ ਯੋਗੀ ਨੇ ਮਾਫੀਆਂ ਦੀ ਗੈਰ-ਕਾਨੂੰਨੀ ਸੰਪਤੀ ’ਤੇ ਬੁਲਡੋਜ਼ਰ ਨੀਤੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਤਾਬੜਤੋੜ ਬੁਲਡੋਜ਼ਰ ਕਾਰਵਾਈ ਨੂੰ ਚੁਣਾਵੀ ਮੁੱਦੇ ਵਾਂਗ ਲੋਕਾਂ ਦੇ ਸਾਹਮਣੇ ਰੱਖਿਆ। ਮਾਫੀਆ ਦੀ ਗੈਰ-ਕਾਨੂੰਨੀ ਇਮਾਰਤਾਂ ’ਤੇ ਬੁਲਡੋਜ਼ਰ ਚਲਵਾ ਕੇ ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀ ਮਜ਼ਬੂਤੀ ਦਾ  ਸੰਦੇਸ਼ ਦਿੱਤਾ।

Tanu

This news is Content Editor Tanu