ਪਹਿਲੇ ਮੀਂਹ ਨਾਲ ਹੀ ਤਿੱਪ-ਤਿੱਪ ਚੋਣ ਲੱਗਾ ਕਰੋੜਾਂ ਨਾਲ ਬਣਿਆ ''ਸਟੈਚੂ ਆਫ ਯੂਨਿਟੀ''

06/29/2019 5:06:14 PM

ਕੇਵੜੀਆ— ਦੁਨੀਆ ਦਾ ਸਭ ਤੋਂ ਉੱਚੀ ਮੂਰਤੀ ਦੇ ਤੌਰ 'ਤੇ ਮੱਧ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਕੇਵੜੀਆ ਨੇੜੇ ਸਥਾਪਤ ਵਲੱਭ ਭਾਈ ਪਟੇਲ ਦੀ 182 ਮੀਟਰ ਦੀ ਵਿਸ਼ਾਲ ਮੂਰਤੀ ਆਪਣੇ ਉਦਘਾਟਨ ਤੋਂ ਬਾਅਦ ਪਹਿਲੀ ਹੀ ਬਾਰਸ਼ 'ਚ ਪਾਣੀ ਦੇ ਰਿਸਾਅ ਅਤੇ ਟਪਕਣ ਦਾ ਸਾਹਮਣਾ ਕਰ ਰਹੀ ਹੈ। ਲਗਭਗ 3 ਹਜ਼ਾਰ ਕਰੋੜ ਦੀ ਲਾਗਤ ਨਾਲ ਬਣੀ ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 31 ਅਕਤੂਬਰ ਨੂੰ ਕੀਤਾ ਸੀ। ਮਜ਼ੇ ਦੀ ਗੱਲ ਇਹ ਹੈ ਕਿ ਹੁਣ ਤੱਕ ਨਰਮਦਾ ਜ਼ਿਲੇ ਦੇ ਗਰੜੇਸ਼ਵਰ ਤਾਲੁਕਾ, ਜਿਸ 'ਚ ਇਹ ਸਥਿਤ ਹੈ 'ਚ ਕੋਈ ਭਾਰੀ ਬਾਰਸ਼ ਵੀ ਨਹੀਂ ਹੋਈ ਹੈ। ਉੱਥੇ ਪਿਛਲੇ 24 ਘੰਟਿਆਂ 'ਚ ਸਿਰਫ਼ 11 ਮਿਲੀਮੀਟਰ ਅਤੇ ਹੁਣ ਤੱਕ ਦੇ ਸਾਲ ਸੈਸ਼ਨ ਦਾ ਸਿਰਫ ਲਗਭਗ 7 ਤੋਂ 8 ਫੀਸਦੀ ਨੇੜੇ-ਤੇੜੇ ਬਾਰਸ਼ ਦਰਜ ਹੋਈ ਹੈ। 

ਅੱਜ ਯਾਨੀ ਸ਼ਨੀਵਾਰ ਸਵੇਰ ਤੋਂ ਦੁਪਹਿਰ ਤੱਕ 100 ਮਿਲੀਮੀਟਰ ਤੋਂ ਵਧ ਬਾਰਸ਼ ਹੋਈ ਸੀ। ਮੂਰਤੀ ਦੀ ਛਾਤੀ 'ਚ ਦਿਲ ਦੇ ਸਥਾਨ 'ਤੇ 153 ਮੀਟਰ ਦੀ ਉੱਚਾਈ 'ਤੇ ਬਣੀ ਵਿਊਇੰਗ ਗੈਲਰੀ, ਜਿੱਥੋਂ ਇਕ ਵਾਰ 'ਚ 200 ਲੋਕ ਨੇੜੇ-ਤੇੜੇ ਦਾ ਵਿਸ਼ਾਲ ਦ੍ਰਿਸ਼ ਦੇਖ ਸਕਦੇ ਹਨ ਵਿਚ ਕਥਿਤ ਤੌਰ 'ਤੇ ਬਾਰਸ਼ ਦਾ ਪਾਣੀ ਭਰ ਗਿਆ ਹੈ। ਮੂਰਤੀ ਦੇ ਨਿਰਮਾਣ ਅਤੇ ਸਾਂਭ-ਸੰਭਾਲ ਦਾ ਕੰਮ ਲਾਰਸਨ ਐਂਡ ਟੁਬਰੋ ਕੰਪਨੀ ਕਰਦੀ ਹੈ। ਨਰਮਦਾ ਜ਼ਿਲੇ ਦੇ ਕਲੈਕਟਰ ਆਈ.ਕੇ. ਪਟੇਲ ਨੇ ਇਕ ਚੈਨਲ ਨਾਲ ਗੱਲਬਾਤ 'ਚ ਸਵੀਕਾਰ ਕੀਤਾ ਕਿ ਮੂਰਤੀ ਦੇ ਕੁਝ ਹਿੱਸਿਆਂ 'ਚ ਰਿਸਾਅ ਦੀ ਸਮੱਸਿਆ ਹੈ ਅਤੇ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਦੇਖੇਗੀ ਅਤੇ ਜੋ ਵੀ ਕਦਮ ਜ਼ਰੂਰੀ ਹੋਵੇਗਾ ਚੁੱਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ 'ਚ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਲੀ ਇਸ ਵਿਸ਼ਾਲ ਮੂਰਤੀ ਦੇ ਲਿਫ਼ਟ 'ਚ ਬਿਹਾਰ ਦੇ ਮੁੱਖ ਮੰਤਰੀ ਸੁਸ਼ੀਲ ਮੋਦੀ 13 ਨਵੰਬਰ ਨੂੰ ਉਦੋਂ ਫਸ ਗਏ ਸਨ, ਜਦੋਂ ਅਚਾਨਕ ਬਿਜਲੀ ਚੱਲੀ ਗਈ ਸੀ।


DIsha

Content Editor

Related News