ਵਾਜਪਾਈ ਕਾਸ਼ੀਰਾਮ ਨੂੰ ਰਾਸ਼ਟਰਪਤੀ ਤੇ ਕਲਾਮ ਨੂੰ ਬਣਾਉਣਾ ਚਾਹੁੰਦੇ ਸੀ ਕੈਬਨਿਟ ''ਚ ਮੰਤਰੀ

08/17/2018 10:17:08 PM

ਨਵੀਂ ਦਿੱਲੀ—ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪੰਜ ਤੱਤਾਂ 'ਚ ਵਿਲੀਨ ਹੋ ਗਏ। ਉਹ ਇਕ ਅਜਿਹੇ ਰਾਜਨੇਤਾ ਸਨ, ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ। ਹਰ ਪਾਰਟੀ 'ਚ, ਹਰ ਵਿਚਾਰਧਾਰਾ ਦੇ ਲੋਕ ਉਨ੍ਹਾਂ ਦੇ ਦੋਸਤ ਸਨ। ਉਨ੍ਹਾਂ ਦੀ ਇਕ ਦਿਲਚਸਪ ਕਹਾਣੀ ਕਾਸ਼ੀਰਾਮ ਅਤੇ ਏ.ਪੀ.ਜੇ. ਅਬਦੂਲ ਕਲਾਮ ਨਾਲ ਜੁੜੀ ਹੋਈ ਹੈ। ਅਟਲ ਜੀ ਕਾਸ਼ੀਰਾਮ ਨੂੰ ਰਾਸ਼ਟਰਪਤੀ ਅਤੇ ਕਲਾਮ ਨੂੰ ਆਪਣੀ ਕੈਬਨਿਟ 'ਚ ਮੰਤਰੀ ਬਣਾਉਣਾ ਚਾਹੁੰਦੇ ਸੀ। ਪਰ ਦੋਵਾਂ ਸ਼ਖਸਿਅਤਾਂ ਨੇ ਅਟਲ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਨਾ ਕਲਾਮ ਮੰਤਰੀ ਬਣਨ ਨੂੰ ਤਿਆਰ ਸੀ ਅਤੇ ਨਾ ਕਾਸ਼ੀਰਾਮ ਰਾਸ਼ਟਰਪਤੀ ਬਣਨ ਨੂੰ। ਦੋਵਾਂ ਨਾਲ ਅਟਲ ਜੀ ਦਾ ਸੰਬੰਧ ਲਗਾਤਾਰ ਬਣਿਆ ਰਿਹਾ।


ਕਾਸ਼ੀਰਾਮ ਦੀ ਜਿੰਦਗੀ ਕਾਸ਼ੀਰਾਮ : 'ਦਿ ਲੀਡਰ ਆਪ ਦਲਿਤਸ' ਲਿਖਣ ਵਾਲੇ ਬਦਰੀਨਾਰਾਇਨ ਕਹਿੰਦੇ ਹਨ ਕਿ ਹਾਂ ਇਹ ਗੱਲ ਸਹੀ ਹੈ ਕਿ ਅਟਲ ਬਿਹਾਰੀ ਵਾਜਪਾਈ ਨੇ ਕਾਸ਼ੀਰਾਮ ਨੂੰ ਰਾਸ਼ਟਰਪਤੀ ਬਣਨ ਦਾ ਆਫਰ ਦਿੱਤਾ ਸੀ। ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਯੂ.ਪੀ. 'ਚ ਬਸਪਾ-ਭਾਜਪਾ ਗਠਜੋੜ ਦੀ ਸਰਕਾਰ ਚੱਲ ਰਹੀ ਸੀ। ਉਸ ਸਮੇਂ ਦੋਵਾਂ ਦਲਾਂ 'ਚ ਚੰਗੇ ਸੰਬੰਧ ਸਨ। ਵਾਜਪਾਈ ਦੇ ਆਫਰ ਬਾਰੇ 'ਚ ਖੁਦ ਕਾਸ਼ੀਰਾਮ ਕਿਹਾ ਕਰਦੇ ਸੀ।
ਨਰਾਇਨ ਮੁਤਾਬਕ ਵਾਜਪਾਈ ਦੇ ਪ੍ਰਸਤਾਵ ਨੂੰ ਕਾਸ਼ੀਰਾਮ ਨੇ ਇਸ ਲਈ ਠੁਕਰਾ ਦਿੱਤਾ ਸੀ ਕਿਉਂਕਿ ਉਹ ਜਾਣਦੇ ਸੀ ਕਿ ਅਸਲੀ ਪਾਵਰ ਰਾਸ਼ਟਰਪਤੀ 'ਚ ਨਹੀਂ ਬਲਕਿ ਪ੍ਰਧਾਨ ਮੰਤਰੀ ਦੇ ਅਹੁਦੇ 'ਚ ਹੈ। ਉਹ ਜਾਣਦੇ ਸੀ ਕਿ ਰਾਸ਼ਟਰਪਤੀ ਬਣਾ ਕੇ ਉਨ੍ਹਾਂ ਨੂੰ ਚੁੱਪਚਾਪ ਬਿਠਾ ਦਿੱਤਾ ਜਾਵੇਗਾ। ਇਸ ਲਈ ਉਹ ਤਿਆਰ ਨਹੀਂ ਸੀ। ਇਸ ਲਈ ਤਦ ਕਾਸ਼ੀਰਾਮ ਨੇ ਵਾਜਪਾਈ ਨੂੰ ਕਿਹਾ ਸੀ ਕਿ ਉਹ ਰਾਸ਼ਟਰਪਤੀ ਨਹੀਂ ਬਲਕਿ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ।

ਕਾਸ਼ੀਰਾਮ ਦਾ ਨਾਅਰਾ ਸੀ ਕਿ ਜਿਸ ਦੀ ਜਿੰਨੀ ਗਿਣਤੀ ਭਾਰੀ, ਉਸ ਦੀ ਉਨੀਂ ਹਿੱਸੇਦਾਰੀ। ਉਹ ਦੇਸ਼ ਦੇ ਦਲਿਤਾਂ ਨੂੰ ਸੱਤਾ ਦਾ ਕੇਂਦਰ ਬਿੰਦੂ ਬਣਨਾ ਚਾਹੁੰਦੇ ਸੀ। ਅਜਿਹੇ 'ਚ ਉਹ ਸਿਰਫ ਰਾਸ਼ਟਰਪਤੀ ਬਣ ਕੇ ਮੂਰਤੀ ਨਹੀਂ ਬਣਨਾ ਚਾਹੁੰਦੇ ਸੀ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਾਜਪਾਈ ਕਾਸ਼ੀਰਾਮ ਦੇ ਟੀਚੇ ਨੂੰ ਸਮਝ ਨਹੀਂ ਸਕੇ। ਕਾਸ਼ੀਰਾਮ ਦਾ ਉਦੇਸ਼ ਦੇਸ਼ ਦੇ ਸਾਰੇ ਦਲਿਤ ਸਮਾਜ ਨੂੰ ਉੱਚੇ ਅਹੁਦਿਆਂ 'ਤੇ ਬਿਠਾਉਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੇ ਮਾਇਆਵਤੀ ਨੂੰ ਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਾ ਕੇ ਆਪਣੇ ਸਪਨੇ ਨੂੰ ਸੱਚ ਵੀ ਕਰ ਦਿਖਾਇਆ ਸੀ। ਕਾਸ਼ੀਰਾਮ ਨੇ ਦਲਿਤਾਂ ਦੇ ਰਾਜਨੀਤਿਕ ਏਕੀਕਰਣ ਲਈ ਜਿੰਦਗੀ ਭਰ ਕੰਮ ਕੀਤਾ ਸੀ। 


ਦੂਜੇ ਪਾਸੇ 1998 'ਚ ਵਾਜਪਾਈ ਜਦੋਂ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਸਹੁੰ ਚੁੱਕਣ ਤੋਂ ਉਨ੍ਹਾਂ ਨੇ ਮਿਜ਼ਾਇਲਮੈਨ ਏ.ਪੀ.ਜੇ. ਅਬਦੂਲ ਕਲਾਮ ਨਾਲ ਉਨ੍ਹਾਂ ਨੂੰ ਮੰਤਰੀ ਬਣਾਉਣ ਲਈ ਮੁਲਾਕਾਤ ਕੀਤੀ। ਪਰ ਕਲਾਮ ਨੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਅਟਲ ਜੀ ਉਨ੍ਹਾਂ ਨੂੰ ਆਪਣੀ ਕੈਬਨਿਟ 'ਚ ਲਿਆਉਣਾ ਚਾਹੁੰਦੇ ਸੀ।