ਨਵੇਂ ਕੀਰਤੀਮਾਨ ਸਥਾਪਤ ਕਰੇਗੀ ਵੈਸ਼ਨੋ ਦੇਵੀ ਯਾਤਰਾ! ਇਸ ਸਾਲ 28.51 ਲੱਖ ਸ਼ਰਧਾਲੂ ਹੋਏ ਨਤਮਸਤਕ

05/04/2023 5:21:20 AM

ਕਟੜਾ (ਅਮਿਤ)- ਮਾਂ ਭਗਵਤੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਭਗਤਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਚਾਲੂ ਸਾਲ ’ਚ ਹੁਣ ਤਕ 28.51 ਲੱਖ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ’ਚ ਸੀਸ ਨਿਵਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਵੈਸ਼ਨੋ ਦੇਵੀ ਯਾਤਰਾ ਨਵੇਂ ਕੀਰਤੀਮਾਨ ਸਥਾਪਤ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਬਦਰੀਨਾਥ ਧਾਮ, ਲਾਹੌਲ-ਸਪਿਤੀ ਤੇ ਅਟਲ ਸੁਰੰਗ ਵਿਖੇ ਭਾਰੀ ਬਰਫ਼ਬਾਰੀ; ਕੇਦਾਰਨਾਥ ’ਚ ਸੜਕ ’ਤੇ ਡਿੱਗੇ ਬਰਫ਼ ਦੇ ਤੋਦੇ

ਰਜਿਸਟ੍ਰੇਸ਼ਨ ਸੈਕਸ਼ਨ ਤੋਂ ਮਿਲੇ ਅੰਕੜਿਆਂ ਅਨੁਸਾਰ ਜਨਵਰੀ ਮਹੀਨੇ ’ਚ 5,24,189, ਫਰਵਰੀ ਮਹੀਨੇ ’ਚ 4,14,432 ਅਤੇ ਮਾਰਚ ਮਹੀਨੇ ’ਚ 8,94,650 ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ’ਚ ਸੀਸ ਨਿਵਾਇਆ। ਇੰਝ ਹੀ ਅਪ੍ਰੈਲ ਮਹੀਨੇ ’ਚ 10,18, 540 ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ’ਚ ਹਾਜ਼ਰੀ ਲਵਾਈ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਬੈਂਕ ਦੇ ਮੁਖੀ ਵਜੋਂ ਭਾਰਤੀ ਮੂਲ ਦੇ ਸਿੱਖ ਅਜੇ ਬੰਗਾ ਦੇ ਨਾਂ 'ਤੇ ਲੱਗੀ ਮੋਹਰ, ਇਸ ਦਿਨ ਸੰਭਾਲਣਗੇ ਅਹੁਦਾ

ਪਿਛਲੇ 4 ਮਹੀਨਿਆਂ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਅਪ੍ਰੈਲ ਮਹੀਨੇ ’ਚ ਸਭ ਤੋਂ ਵੱਧ ਸ਼ਰਧਾਲੂ ਮਾਂ ਭਗਵਤੀ ਦੇ ਦਰਬਾਰ ’ਚ ਨਮਨ ਲਈ ਪਹੁੰਚੇ ਹਨ। ਉੱਥੇ ਹੀ ਸੀ.ਈ.ਓ. ਸ਼ਰਾਈਨ ਬੋਰਡ ਅੰਸ਼ੁਲ ਗਰਗ ਦੀ ਪ੍ਰਧਾਨਗੀ ’ਚ ਸ਼ਰਾਈਨ ਬੋਰਡ ਦੀਆਂ ਟੀਮਾਂ ਦਿਨ ਰਾਤ ਕਾਰਜ ਕਰਦਿਆਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਹਰ ਸੰਭਵ ਯਤਨ ਕਰ ਰਹੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra