ਵੈਸ਼ਣੋ ਦੇਵੀ ਮੰਦਰ ਦੇਸ਼ ਦਾ 'ਸਰਵਸ਼੍ਰੇਸ਼ਠ ਸਵੱਛ ਪਵਿੱਤਰ ਸਥਾਨ'

09/03/2019 9:08:12 PM

ਜੰਮੂ — ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਤ੍ਰਿਕੂਟ ਪਹਾੜੀਆਂ ਦੀ ਚੋਟੀ 'ਤੇ ਸਥਿਤ ਪ੍ਰਸਿੱਧ ਮਾਤਾ ਵੈਸ਼ਣੋ ਦੇਵੀ ਮੰਦਰ ਨੂੰ ਦੇਸ਼ 'ਚ 'ਸਵਰਸ਼੍ਰੇਸ਼ਠ ਸਵੱਛ ਪਵਿੱਤਰ ਸਾਥਨ' ਐਲਾਨ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਬੁਲਾਰਾ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ, ਮੰਤਰਾਲਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ 'ਸਵੱਛ ਤਿਉਹਾਰ' ਦੌਰਾਨ ਪੁਰਸਕਾਰ ਪ੍ਰਦਾਨ ਕਰਨਗੇ। ਜਲਸ਼ਕਤੀ ਮੰਤਰਾਲਾ, ਪੇਯਜਲ ਤੇ ਸਵੱਛਤਾ ਵਿਭਾਗ ਨੇ ਮੰਗਲਵਾਰ ਨੂੰ ਸਵੱਛ ਪਵਿੱਤਰ ਸਥਾਨਾਂ ਦੀ ਰੈਕਿੰਗ ਜਾਰੀ ਕੀਤੀ।

ਅਧਿਕਾਰੀ ਨੇ ਕਿਹਾ ਕਿ ਮੰਦਰ, ਜਿਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ, ਨੂੰ ਪੂਰੇ ਤੀਰਥ ਖੇਤਰ ਦੀ ਸਵੱਛਤਾ ਯਕੀਨੀ ਕਰਨ ਲਈ ਪਿਛਲੇ ਕੁਝ ਸਾਲਾਂ 'ਚ ਕੀਤੀ ਗਈ ਪਹਿਲ ਕਾਰਨ ਬੋਰਡ ਵੱਲੋਂ ਲਿਆਂਦੀ ਗਈ ਸਵੱਛਤਾ 'ਚ ਸੁਧਾਰ 'ਤੇ ਆਧਾਰ 'ਤੇ ਚੁਣਿਆ ਗਿਆ ਹੈ।

Inder Prajapati

This news is Content Editor Inder Prajapati