ਦਿਲ ਦਾ ਦੌਰਾ ਪੈਣ ਨਾਲ ਵੈਸ਼ਣੋ ਦੇਵੀ ਮੰਦਰ ''ਚ ਇਕ ਸ਼ਰਧਾਲੂ ਦੀ ਹੋਈ ਮੌਤ
Wednesday, Oct 24, 2018 - 12:27 PM (IST)

ਜੰਮੂ-ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਵੈਸ਼ਣੋ ਦੇਵੀ ਮੰਦਰ 'ਚ ਇਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਡਿਸਪੈਂਸਰੀ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਹੈ ਕਿ ਇਕ ਸ਼ਰਧਾਲੂ ਕਟੜਾ ਤੋਂ ਮੰਦਰ ਵੱਲ ਜਾਣ ਵਾਲੇ ਰਸਤੇ ਦੇ ਵਿਚਕਾਰ ਐਕਸ ਰੇ ਪੁਆਇੰਟ ਭਵਨ ਦੇ ਕੋਲ ਅਚਾਨਕ ਬੇਹੋਸ਼ ਹੋ ਗਿਆ, ਜਿਸ ਦੀ ਪਹਿਚਾਣ ਦਿੱਲੀ ਦੇ ਕਿਰਾੜੀ ਸੁਲੇਮਾਨ ਨਗਰ ਦੇ ਨਿਵਾਸੀ ਸੁਰਿੰਦਰ ਗੋਲੇ ਦੇ ਨਾਂ ਨਾਲ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਸ ਨੂੰ ਤਰੁੰਤ ਡਿਸਪੈਂਸਰੀ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਰਿਸ਼ਤੇਦਾਰਾਂ ਨੂੰ ਦੇਣ ਅਤੇ ਕਾਨੂੰਨੀ ਕਾਰਵਾਈ ਨੂੰ ਪੂਰਾ ਕਰਨ ਬਾਰੇ ਕੰਮ ਜਾਂਚ ਆਧਿਕਾਰੀ ਦੁਆਰਾ ਕੀਤਾ ਜਾ ਰਿਹਾ ਹੈ।