ਵੈਸ਼ਨੋ ਦੇਵੀ ਮੰਦਰ ਕੰਪਲੈਕਸ ਦੇ 3 ਪੁਜਾਰੀਆਂ ਸਮੇਤ 22 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

08/18/2020 3:15:25 PM

ਜੰਮੂ- ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ 5 ਮਹੀਨੇ ਤੱਕ ਬੰਦ ਰਹਿਣ ਤੋਂ ਬਾਅਦ ਐਤਵਾਰ ਯਾਨੀ 16 ਅਗਸਤ ਤੋਂ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਹੋ ਚੁਕੀ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਦੇਖਦੇ ਹੋਏ ਮੰਦਰ ਕੰਪਲੈਕਸ 'ਚ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਲੋਕ ਕੋਰੋਨਾ ਤੋਂ ਦੂਰ ਰਹਿਣ। ਇਨ੍ਹਾਂ ਸਭ ਦੇ ਬਾਵਜੂਦ ਕੋਰੋਨਾ ਵਾਇਰਸ ਇਨਫੈਕਸ਼ਨ ਨੇ ਮੰਦਰ 'ਚ ਦਸਤਕ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਵੈਸ਼ਨੋ ਦੇਵੀ ਮੰਦਰ ਦੇ 3 ਪੁਜਾਰੀ, ਚਾਰ ਪੁਲਸ ਵਾਲੇ ਅਤੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਕਰਮੀ ਇਨਫੈਕਟਡ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਐਤਵਾਰ ਨੂੰ ਵੈਸ਼ਨੋ ਦੇਵੀ 'ਚ 20 ਕੋਰੋਨਾ ਮਾਮਲੇ ਆਉਣ ਦੀ ਗੱਲ ਸਾਹਮਣੇ ਆਈ ਸੀ।

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਰਬਤਾਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਫਿਰ ਤੋਂ ਖੋਲ੍ਹ ਦਿੱਤੇ ਗਏ ਹਨ। ਕੋਰੋਨਾ ਵਾਇਰਸ ਕਾਰਨ ਕਰੀਬ 5 ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ ਮਾਤਾ ਦੇ ਮੰਦਰ ਸਮੇਤ ਹੋਰ ਧਾਰਮਿਕਾਂ ਸਥਾਨਾਂ ਨੂੰ ਐਤਵਾਰ ਸਵੇਰੇ ਭਗਤਾਂ ਲਈ ਖੋਲ੍ਹ ਦਿੱਤਾ ਗਿਆ ਪਰ ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਉੱਥੇ ਕਾਫ਼ੀ ਕੁਝ ਬਦਲ ਗਿਆ ਹੈ। ਪਹਿਲਾਂ ਦੀ ਤਰ੍ਹਾਂ ਗੁਫ਼ਾ ਦੇ ਅੰਦਰ ਪੰਡਤ ਜੀ ਹੁਣ ਭਗਤਾਂ ਨੂੰ ਟਿੱਕਾ ਨਹੀਂ ਲੱਗਾ ਰਹੇ ਹਨ। ਨਾਲ ਹੀ ਭਗਤਾਂ ਲਈ ਖੁੱਲ੍ਹਣ ਵਾਲੀਆਂ ਦੁਕਾਨਾਂ ਵੀ ਹਾਲੇ ਬੰਦ ਹਨ। 

ਨਵੇਂ ਨਿਯਮਾਂ ਅਨੁਸਾਰ ਪਹਿਲੇ ਹਫ਼ਤੇ 'ਚ ਹਰ ਦਿਨ 2000 ਸ਼ਰਧਾਲੂ ਮੰਦਰ 'ਚ ਦਰਸ਼ਨ ਕਰ ਸਕਣਗੇ, ਜਿਨ੍ਹਾਂ 'ਚੋਂ 1900 ਜੰਮੂ-ਕਸ਼ਮੀਰ ਤੋਂ ਹੋਣਗੇ ਅਤੇ ਬਾਕੀ ਦੇ 100 ਲੋਕ ਹੋਰ ਪ੍ਰਦੇਸ਼ਾਂ ਤੋਂ ਹੋਣਗੇ। ਰੈੱਡ ਜ਼ੋਨ ਅਤੇ ਜੰਮੂ-ਕਸ਼ਮੀਰ ਦੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਵਿਡ-19 ਜਾਂਚ ਕਰਵਾਉਣੀ ਹੋਵੇਗੀ, ਜਿਨ੍ਹਾਂ ਦੀ ਰਿਪੋਰਟ 'ਚ ਰੋਗਮੁਕਤ ਹੋਣ ਦੀ ਪੁਸ਼ਟੀ ਹੋਵੇਗੀ, ਉਹ ਹੀ ਅੱਗੇ ਜਾ ਸਕਣਗੇ, ਨਾਲ ਹੀ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਆਲਾਈਨ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ।

DIsha

This news is Content Editor DIsha