ਵਾਡਰਾ ਨੇ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਦੀ ਮੰਗੀ ਕਾਪੀ

02/23/2019 6:04:13 PM

ਨਵੀਂ ਦਿੱਲੀ-ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਦਾ ਸਾਹਮਣਾ ਕਰ ਰਹੇ ਰਾਬਰਟ ਵਾਡਰਾ ਨੇ ਅੱਜ ਦਿੱਲੀ ਦੀ ਇਕ ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਜਾਂਚ ਏਜੰਸੀ ਤੋਂ ਮਾਮਲੇ ਨਾਲ ਜੁੜੇ ਦਸਤਾਵੇਜਾਂ ਦੀ ਕਾਪੀਆਂ ਦੀ ਮੰਗ ਕੀਤੀ ਹੈ। ਸੀਨੀਅਰ ਵਕੀਲ ਕੇ. ਟੀ. ਐੱਸ. ਤੁਲਸੀ ਰਾਹੀਂ ਦਾਇਰ ਵਾਡਰਾ ਦੀ ਅਰਜ਼ੀ 'ਤੇ ਸੁਣਵਾਈ ਲਈ ਸੀਨੀਅਰ ਜੱਜ ਅਰਵਿੰਦ ਕੁਮਾਰ ਨੇ 25 ਫਰਵਰੀ ਤੱਕ ਤਾਰੀਕ ਤੈਅ ਕੀਤੀ ਹੈ। 

ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਜੀਜਾ ਰਾਬਰਟ ਵਾਡਰਾ ਤੋਂ ਦਿੱਲੀ ਅਤੇ ਜੈਪੁਰ 'ਚ ਕਈ ਵਾਰ ਪੁੱਛ-ਗਿੱਛ ਹੋ ਚੁੱਕੀ ਹੈ। ਵਾਡਰਾ ਖਿਲਾਫ ਵਿਦੇਸ਼ 'ਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਸੰਪੱਤੀ ਖਰੀਦਣ ਅਤੇ ਰਾਜਸਥਾਨ ਦੇ ਬੀਕਾਨੇਰ 'ਚ ਇਕ ਕਥਿਤ ਜ਼ਮੀਨ ਘੋਟਾਲੇ ਨਾਲ ਜੁੜੇ ਮਾਮਲੇ ਸੰਬੰਧੀ ਮਨੀ ਲਾਂਡਰਿੰਗ ਦੀ ਜਾਂਚ ਚੱਲ ਰਹੀ ਹੈ। ਅਦਾਲਤ ਨੇ 16 ਫਰਵਰੀ ਨੂੰ ਵਾਡਰਾਂ ਨੂੰ 2 ਮਾਰਚ ਤੱਕ ਅੰਤਰਿਮ ਜ਼ਮਾਨਤ ਦਿੱਤੀ ਸੀ।

Iqbalkaur

This news is Content Editor Iqbalkaur