ਭਾਰਤ ਨੇ ਮਿਆਂਮਾਰ ਨੂੰ ਭੇਜੀ ਕੋਰੋਨਾ ਟੀਕਿਆਂ ਦੀ ਖੇਪ, ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਣਗੇ ਮਜ਼ਬੂਤ

01/26/2021 1:52:03 PM

ਮਿਆਂਮਾਰ- ਭਾਰਤ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ 3 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਖੇਪ ਭੇਜੀ ਹੈ। ਭਾਰਤ ਵਲੋਂ ਮੌਰੀਸ਼ਸ ਨੂੰ ਇਕ ਲੱਖ, ਮਿਆਂਮਾਰ ਨੂੰ 15 ਲੱਖ ਤੇ ਸੈਸ਼ੇਲਜ਼ ਨੂੰ 50 ਹਜ਼ਾਰ ਕੋਵੀਸ਼ੀਲਡ ਕੋਰੋਨਾ ਟੀਕਿਆਂ ਦੀ ਖੇਪ ਭੇਜੀ ਗਈ ਹੈ। 

ਕਿਹਾ ਜਾ ਰਿਹਾ ਹੈ ਕਿ ਭਾਰਤ ਦੀ 'ਵੈਕਸੀਨ ਮੈਤਰੀ' ਭਾਵ ਕੋਰੋਨਾ ਟੀਕੇ ਭੇਜ ਕੇ ਦੋਸਤੀ ਨਿਭਾਉਣ ਵਾਲੀ ਕੂਟਨੀਤੀ ਇਕ ਵੱਡਾ ਬਦਲਾਅ ਲਿਆ ਸਕਦੀ ਹੈ। ਇਹ ਭਾਰਤ ਲਈ ਆਪਣੇ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਨੂੰ ਇਕ ਨਵੇਂ ਸਿਰੋ ਤੋਂ ਬਣਾਉਣ ਦਾ ਵੱਡਾ ਮੌਕਾ ਹੈ। ਮਿਆਂਮਾਰ ਲਈ ਭਾਰਤੀ ਅੰਬੈਸਡਰ ਸੋਰਭ ਕੁਮਾਰ ਨੇ ਕਿਹਾ ਕਿ ਵੈਕਸੀਨ ਭੇਜਣ ਨਾਲ ਦੋਹਾਂ ਦੇਸ਼ਾਂ ਵਿਚ ਸਦਭਾਵਨਾ ਵਧੀ ਹੈ। ਇਹ ਦੋਵੇਂ ਦੇਸ਼ਾਂ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਪੀ. ਐੱਮ. ਮੋਦੀ ਹਮੇਸ਼ਾ ਕਹਿੰਦੇ ਹਨ ਕਿ ਭਾਰਤ ਵਲੋਂ ਬਣਾਏ ਗਏ ਕੋਰੋਨਾ ਟੀਕੇ ਜ਼ਰੂਰਤ ਮੰਦਾਂ ਨੂੰ ਭੇਜੇ ਜਾਣਗੇ। 

ਜ਼ਿਕਰਯੋਗ ਹੈ ਕਿ ਮਿਆਂਮਾਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੋਲੋਂ 30 ਮਿਲੀਅਨ ਕੋਰੋਨਾ ਖੁਰਾਕਾਂ ਖਰੀਦਣ ਦਾ ਕਰਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਫ਼ੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਤੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਪਿਛਲੇ ਸਾਲ ਮਿਆਂਮਾਰ ਜਾ ਕੇ ਆਏ ਹਨ। ਮਿਆਂਮਾਰ ਭਾਰਤ ਦਾ ਗੁਆਂਢੀ ਦੇਸ਼ ਹੈ ਤੇ ਦੋਵੇਂ ਦੇਸ਼ 1,640 ਕਿਲੋ ਮੀਟਰ ਸਰਹੱਦ ਨੂੰ ਸਾਂਝੀ ਕਰਦੇ ਹਨ, ਜੋ ਕਿ ਭਾਰਤ ਦੇ ਉੱਤਰੀ-ਪੂਰਬੀ ਸੂਬਿਆਂ ਨਾਗਾਲੈਂਡ ਤੇ ਮਣੀਪੁਰ ਨਾਲ ਲੱਗਦੀ ਹੈ। 

Lalita Mam

This news is Content Editor Lalita Mam