ਪੋਰਟਲ ਕ੍ਰੈਸ਼ ਹੋਣ ਤੋਂ ਬਾਅਦ ਵੀ ਇਕ ਦਿਨ ’ਚ 1.32 ਕਰੋੜ ਹੋਇਆ ਰਜਿਸਟ੍ਰੇਸ਼ਨ

04/29/2021 6:06:55 PM

ਨਵੀਂ ਦਿੱਲੀ– 28 ਅਪ੍ਰੈਲ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਵੀ ਕੋਰੋਨਾ ਵੈਕਸੀਨ ਦਾ ਰਿਜਸਟ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਵੈਕਸੀਨ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਨੂੰ ਸ਼ਾਮ 4 ਵਜੇ ਸ਼ੁਰੂ ਹੋਇਆ ਪਰ ਇਕੱਠੇ ਲੱਖਾਂ ਲੋਕਾਂ ਦੀ ਭੀੜ ਕਾਰਨ ਕੋਵਿਨ ਪੋਰਟਲ ਕ੍ਰੈਸ਼ ਹੋਣ ਲੱਗਾ। ਕਈ ਲੋਕਾਂ ਨੂੰ ਓ.ਟੀ.ਪੀ. ਆਉਣ ’ਚ ਵੀ ਪਰੇਸ਼ਾਨੀ ਹੋਈ ਅਤੇ ਜਿਨ੍ਹਾਂ ਲੋਕਾਂ ਦਾ ਰਜਿਸਟ੍ਰੇਸ਼ਨ ਹੋਇਆ ਉਨ੍ਹਾਂ ਨੂੰ ਸਲਾਟ ਹੀ ਨਹੀਂ ਮਿਲਿਆ। 

ਸਿਰਫ ਤਿੰਨ ਘੰਟਿਆਂ ’ਚ 55 ਲੱਖ ਰਜਿਸਟ੍ਰੇਸ਼ਨ ਹੋਏ ਅਤੇ ਹੁਣ ਆਰੋਗਿਆ ਸੇਤੂ ਨੇ ਟਵੀਟ ਕਰਕੇ ਕਿਹਾ ਹੈ ਕਿ ਪਹਿਲੇ ਦਿਨ 1.32 ਕਰੋੜ ਲੋਕਾਂ ਨੇ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਇਹ ਅੰਕੜੇ 28 ਅਪ੍ਰੈਲ ਦੀ ਰਾਤ ਦੇ 12 ਵਜ ਕੇ ਦੋ ਮਿੰਟ ਦੇ ਹਨ। ਸ਼ੁਰੂਆਤੀ ਇਕ ਘੰਟੇ ’ਚ 35 ਲੱਖ ਲੋਕਾਂ ਦਾ ਰਜਿਸਟ੍ਰੇਸ਼ਨ ਹੋਇਆ ਹੈ। 

 

ਹੁਣ ਜਿਥੋਂ ਤਕ ਵੈਕਸੀਨ ਮਿਲਣ ਦੀ ਗੱਲ ਹੈ ਤਾਂ ਆਰੋਗਿਆ ਸੇਤੂ ਨੇ ਕਿਹਾ ਹੈ ਕਿ ਫਿਲਹਾਲ ਸਿਰਫ ਰਜਿਸਟ੍ਰੇਸ਼ਨ ਹੋ ਰਿਹਾ ਹੈ। ਜਦੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੈਕਸੀਨ ਲਈ ਮਨਜ਼ੂਰੀ ਦੇਵੇਗੀ ਉਦੋਂ ਰਜਿਸਟ੍ਰੇਸ਼ਨ ਦੇ ਆਧਾਰ ’ਤੇ ਲੋਕਾਂ ਨੂੰ ਅਪੁਆਇੰਟਮੈਂਟ ਮਿਲੇਗਾ। ਦੱਸ ਦੇਈਏ ਕਿ ਬਿਹਾਰ, ਮਹਾਰਾਸ਼ਟਰ ਅਤੇ ਦਿੱਲੀ ਦੀ ਸਰਕਾਰ ਨੇ 18 ਤੋਂ ਉਪਰ ਉਮਰ ਵਾਲੇ ਸਾਰੇ ਲੋਕਾਂ ਨੂੰ ਮੁਫਤ ’ਚ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ। 

Rakesh

This news is Content Editor Rakesh