ਉਤਰਾਖੰਡ ਆਫ਼ਤ : ਪੂਰੀ ਤਰ੍ਹਾਂ ਨਾਲ ਨਸ਼ਟ ਹੋਇਆ ਤਪੋਵਨ ਬੰਨ੍ਹ

02/08/2021 5:16:56 PM

ਜੋਸ਼ੀਮਠ- ਉਤਰਾਖੰਡ ਦੇ ਜੋਸ਼ੀਮਠ 'ਚ ਐਤਵਾਰ ਸਵੇਰੇ ਕਰੀਬ 10.30 ਵਜੇ ਨੰਦਾਦੇਵੀ ਗਲੇਸ਼ੀਅਰ ਦੇ ਟੁੱਟਣ ਕਾਰਨ ਧੌਲੀਗੰਗਾ ਨਦੀ 'ਚ ਭਿਆਨਕ ਹੜ੍ਹ ਆ ਗਿਆ ਸੀ। ਇਸ ਹਾਦਸੇ 'ਚ ਪਣਬਿਜਲੀ ਪ੍ਰਾਜੈਕਟ 'ਤੇ ਕੰਮ ਕਰ ਰਹੇ ਕਰੀਬ 125 ਮਜ਼ਦੂਰ ਲਾਪਤ ਹਨ। ਹਾਲੇ ਕਿ 14 ਦੇ ਮਾਰੇ ਜਾਣ ਦੀ ਖ਼ਬਰ ਹੈ। ਗਲੇਸ਼ੀਅਰ ਟੁੱਟਣ ਕਾਰਨ ਮਚੀ ਤਬਾਹੀ ਨਾਲ ਕਈ ਪਾਵਰ ਪ੍ਰਾਜੈਕਟ 'ਤੇ ਅਸਰ ਪਿਆ ਹੈ। ਭਾਰਤੀ ਫ਼ੌਜਾਂ ਸਮੇਤ ਕਈ ਦਲ ਰਾਹਤ ਕੰਮਾਂ 'ਚ ਜੁਟੇ ਹਨ। ਬੀਤੀ ਰਾਤ ਵੀ ਰੈਸਕਿਊ ਆਪਰੇਸ਼ਨ ਜਾਰੀ ਰਿਹਾ। 

ਇਹ ਵੀ ਪੜ੍ਹੋ : ਉਤਰਾਖੰਡ 'ਚ ਕੁਦਰਤ ਨੇ ਫਿਰ ਮਚਾਈ ਤਬਾਹੀ, ਲੋਕਾਂ ਨੂੰ ਯਾਦ ਆਇਆ 2013 ਦਾ ਭਿਆਨਕ ਮੰਜ਼ਰ

ਧੌਲੀਗੰਗਾ ਅਤੇ ਰਿਸ਼ੀਗੰਗਾ ਨਦੀ 'ਤੇ ਬਣੇ ਡੈਮ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਚੁਕੇ ਹਨ। ਇਹ ਖੇਤਰ ਰਾਜਧਾਨੀ ਦੇਹਰਾਦੂਨ ਤੋਂ ਕਰੀਬ 280 ਕਿਲੋਮੀਟਰ ਦੂਰ ਹੈ। ਤਪੋਵਨ ਕੋਲ ਮਲਾਰੀ ਘਾਟੀ ਦੀ ਸ਼ੁਰੂਆਤ 'ਚ ਬਣੇ 2 ਪੁਲ ਵੀ ਨਸ਼ਟ ਹੋ ਚੁਕੇ ਹਨ। ਜੋਸ਼ੀਮਠ ਅਤੇ ਤਪੋਵਨ ਵਿਚਾਲੇ ਸੜਕ ਮਾਰਗ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ ਹੈ। ਘਾਟੀ 'ਚ ਨਿਰਮਾਣ ਕੰਮ ਅਤੇ ਸਥਾਨਕ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਵਲੋਂ ਬੀਤੀ ਸ਼ਾਮ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਗਈ। ਹਾਦਸੇ ਤੋਂ ਬਾਅਦ ਚਾਰੇ ਪਾਸੇ ਮਲਬਾ ਹੀ ਮਲਬਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਚਮੋਲੀ 'ਚ ਗਲੇਸ਼ੀਅਰ ਟੁੱਟਣ ਕਾਰਨ ਭਾਰੀ ਤਬਾਹੀ, ਹਰਿਦੁਆਰ 'ਚ ਹਾਈ ਅਲਰਟ, ਤਸਵੀਰਾਂ 'ਚ ਦੇਖੋ ਮੰਜ਼ਰ

DIsha

This news is Content Editor DIsha